Punjab news point : ਅੱਜ ਤੜਕਸਾਰ ਨਕੋਦਰ ਸਥਿਤ ਧਾਰਮਿਕ ਡੇਰੇ ’ਤੇ ਮੱਥਾ ਟੇਕਣ ਜਾ ਰਹੇ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਲਾਂਬੜਾ ਨਜ਼ਦੀਕ ਜਲੰਧਰ ਨਕੋਦਰ ਕੌਮੀ ਰਾਜਮਾਰਗ ’ਤੇ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੋਢਲ ਰੋਡ, ਪ੍ਰੀਤ ਨਗਰ ਵਾਸੀ ਸੁਨੀਲ ਗੁਪਤਾ ਆਪਣੀ ਪਤਨੀ ਰਵੀਨਾ ਗੁਪਤਾ ਨਾਲ ਨਕੋਦਰ ਦੇ ਧਾਰਮਿਕ ਡੇਰੇ ’ਤੇ ਮੱਥਾ ਟੇਕਣ ਜਾ ਰਹੇ ਸੀ ਕਿ ਜਦੋਂ ਲਾਂਬੜਾ ਦੇ ਆਲੂ ਫਾਰਮ ਦੇ ਨਜ਼ਦੀਕ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ।
