ਬ੍ਰਾਮਦਗੀ :- ਸਿਲਵਰ ਪੇਪਰ ਤੇ ਲਾਈਟਰ,10 ਰੁਪਏ ਭਾਰਤੀ ਨੋਟ ਕਰੰਸੀ

अपराधिक जालंधर

Punjab news point : ਮਾਨਯੋਗ ਗੌਰਵ ਤੂਰਾ IPS SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾ ਦੇ ਖਿਲਾਫ ਵਿੰਡੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਸ੍ਰੀਮਤੀ ਰੁਪਿੰਦਰ ਕੌਰ ਭੱਟੀ PPS ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀਆ ਹਦਾਇਤਾ ਸ੍ਰੀ ਭਾਰਤ ਭੂਸ਼ਣ PPS DSP ਸਬ ਡਵੀਜਨ ਫਗਵਾੜਾ ਜੀ ਦੀ ਨਿਗਰਾਨੀ ਹੇਠ ਸਬ ਇੰਸਪੈਟਰ ਮੇਜਰ ਸਿੰਘ ਨੰ:150/ਜੇ.ਆਰ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾੜਾ ਦੀ ਕਿ ਏ ਐਸ ਆਈ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਟੀ ਪੁਆਇੰਟ ਇੰਟ ਜਗਪਾਲਪੁਰ ਜਾ ਰਹੇ ਸੀ ਤਾ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਹਿਰ ਸੁਆ ਪਰ ਇੰਦਰਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਜਗਪਾਲਪੁਰ ਥਾਣਾ ਰਾਵਲਪਿੰਡੀ ਨਸ਼ੇ ਦਾ ਸੇਵਨ ਕਰਨ ਰਿਹਾ ਹੈ। ਜਿਸ ਤੇ ਏ ਐਸ ਆਈ ਸੁਰਜੀਤ ਸਿੰਘ 866/ਕਪੂ ਸਮੇਤ ਪੁਲਿਸ ਪਾਰਟੀ ਦੇ ਮੁੱਖਬਰ ਖਾਸ ਵੱਲੋ ਦੱਸੀ ਜਗਾ ਪਰ ਪੁੱਜਾ ਤਾ ਜਿੱਥੇ ਇੱਕ ਨੌਜਵਾਨ ਬੈਠਾ ਸੀ ਜਿਸਦੇ ਹੱਥ ਵਿੱਚ ਸਿਲਵਰ ਪੇਪਰ ਤੇ ਲਾਈਟਰ ਨਾਲ ਪੰਨੀ ਥੱਲੇ ਅੰਗ ਲਗਾ ਕੇ ਉਸ ਵਿੱਚੋ ਨਿਕਲੇ ਧੂਏ ਦਾ ਸੇਵਨ ਕਰ ਰਿਹਾ ਸੀ ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਇੰਦਰਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਜਗਪਾਲਪੁਰ ਥਾਣਾ ਰਾਵਲਪਿੰਡੀ ਦੱਸਿਆ ਜੋ ਸਿਲਵਰ ਪੇਪਰ ਤੇ ਲਾਈਟਰ ਨਾਲ ਪੰਨੀ ਥੱਲੇ ਅੱਗ ਲਗਾਕੇ ਉਸ ਵਿਚੋ ਨਿਕਲੇ ਧੂਏ ਦਾ ਸੇਵਨ ਕਰ ਰਿਹਾ ਸੀ ਜਿਸ ਤੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ.

ਗ੍ਰਿਫਤਾਰ ਦੋਸੀ:- 1. ਇੰਦਰਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਜਗਪਾਲਪੁਰ ਥਾਣਾ ਰਾਵਲਪਿੰਡੀ ਫਗਵਾੜਾ ਜਿਲਾ ਕਪੂਰਥਲਾ

ਬ੍ਰਾਮਦਗੀ :- ਸਿਲਵਰ ਪੇਪਰ ਤੇ ਲਾਈਟਰ,10 ਰੁਪਏ ਭਾਰਤੀ ਨੋਟ ਕਰੰਸੀ

Leave a Reply

Your email address will not be published. Required fields are marked *