PSPCL ਦਾ ਲਾਈਨਮੈਨ ਗ੍ਰਿਫ਼ਤਾਰ

अपराधिक पंजाब

punjab news point : ਵਿਜੀਲੈਂਸ ਬਿਊਰੋ (ਵੀਬੀ) ਨੇ ਸਬ-ਡਵੀਜ਼ਨ ਜਸਤਰਵਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤਾਇਨਾਤ ਪੀਐਸਪੀਸੀਐਲ (ਬਿਜਲੀ ਵਿਭਾਗ) ਦੇ ਲਾਈਨਮੈਨ ਹਰਦੀਪ ਸਿੰਘ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।ਵਿਜੀਲੈਂਸ ਬਿਊਰੋ ਦੇ ਐਸਐਸਪੀ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਲੋਪੋਕੇ ਦੇ ਪਿੰਡ ਮੁਹਾਰਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਹਾਲ ਹੀ ਵਿੱਚ ਆਏ ਤੂਫਾਨ ਦੌਰਾਨ, ਉਸਦੇ ਖੇਤਾਂ ਵਿੱਚ ਬਿਜਲੀ ਦਾ ਟ੍ਰਾਂਸਫਾਰਮਰ ਡਿੱਗ ਗਿਆ ਅਤੇ ਉਸਨੂੰ ਠੀਕ ਕਰਨ ਦੀ ਬਜਾਏ, ਲਾਈਨਮੈਨ ਨੇ 15,000 ਰੁਪਏ ਰਿਸ਼ਵਤ ਮੰਗੀ, ਜਿਸ ਵਿੱਚੋਂ 5,000 ਰੁਪਏ ਨਕਦ ਲੈ ਲਏ ਗਏ। ਇਸ ਤੋਂ ਬਾਅਦ, ਦੋਸ਼ੀ ਲਾਈਨਮੈਨ ਹਰਦੀਪ ਸਿੰਘ ਬਾਕੀ ਰਹਿੰਦੇ ਪੈਸਿਆਂ ਲਈ ਤੰਗ ਕਰਦਾ ਰਿਹਾ, ਇਸ ਲਈ ਸ਼ਿਕਾਇਤਕਰਤਾ ਨੇ ਹੋਰ 10 ਹਜ਼ਾਰ ਰੁਪਏ ਟ੍ਰਾਂਸਫਰ ਕਰ ਦਿੱਤੇ।

Leave a Reply

Your email address will not be published. Required fields are marked *