Punjab news point : ਅਖਿਲ ਭਾਰਤੀਆਂ ਰਵਿਦਾਸੀਆ ਧਰਮ ਸੰਗਠਨ ਦੇ ਸਟਾਰ ਪ੍ਰਚਾਰਕ ਤੇ ਬੇਗਮਪੁਰਾ ਟਾਈਗਰ ਫੋਰਸ ਦੋਆਬਾ ਦੇ ਸੰਸਥਾਪਕ ਬਲਰਾਜ ਸਿੱਧੂ ਨੇ ਦਿੱਲੀ ਤੋਂ ਜਾਰੀ ਇਕ ਪ੍ਰੈਸ ਨੋਟ ਰਾਹੀਂ ਕਿਹਾ ਕਿਹਾ ਕੀ ਹੁਸ਼ਿਆਰਪੁਰ ਤੋਂ ਪਹਿਲੇ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਿਨਟ ਮੰਤਰੀ ਸਵ. ਚੌਧਰੀ ਮੇਹਰ ਚੰਦ ਜੀ ਦੇ ਪੋਤੇ, ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੁੱਖ ਬੁਲਾਰੇ ਤੇ ਅਖਿਲ ਭਾਰਤੀਆਂ ਰਵਿਦਾਸੀਆ ਧਰਮ ਸੰਗਠਨ ਦੇ ਸਲਾਹਕਾਰ ਡਾ. ਅਜੈ ਮੱਲ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ ਕਰਨ ਦੀ ਹਿਮਾਇਤ ਕਰਦੇ ਹੋਏ ਸਿੱਧੂ ਨੇ ਕਿਹਾ ਕੀ ਰਵਿਦਾਸੀਆ ਸਮਾਜ ਪੂਰੀ ਤਰਾਂ ਨਾਲ ਡਾ. ਅਜੈ ਮੱਲ ਦੇ ਨਾਲ ਹੈ, ਜਿਨਾ ਨੇ ਵਿਆਨਾ ਕਾਂਡ ਸੰਗਰਸ਼ ਕਮੇਟੀ ਵਿੱਚ ਰਹਿੰਦਿਆ ਹੋਇਆ ਰਵਿਦਾਸੀਆ ਸਮਾਜ ਤੇ ਹੋਏ ਪਰਚਿਆ ਨੂੰ ਰੱਦ ਕਰਾਉਣ ਲਈ ਲੰਬੀ ਲੜਾਈ ਲੜੀ, ਉਨ੍ਹਾਂ ਕਿਹਾ ਕੀ ਮੱਲ ਦਾ ਪਰਿਵਾਰ ਟਕਸਾਲੀ ਕਾਂਗਰਸੀਆ ਵਜੋਂ ਜਾਣਿਆ ਜਾਂਦਾ ਹੈ, ਜਿਨਾ ਦੇ ਬਜ਼ੁਰਗਾਂ ਨੇ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਲੱਖਾ ਰੁਪਏ ਠੁਕਰਾ ਕੇ ਦੇਸ਼ ਨੂੰ ਛੋਟਾ ਹੋਣ ਤੋਂ ਬਚਾਇਆ,
ਸਿੱਧੂ ਨੇ ਕਿਹਾ ਕੀ ਡਾ. ਅਜੈ ਮੱਲ ਦਾ ਪਰਿਵਾਰ ਦੇਸ਼ ਦੀ ਅਜਾਦੀ ਤੋਂ ਲੇ ਕੇ ਹੁਣ ਤੱਕ ਕਾਂਗਰਸ ਦੀ ਸੇਵਾ ਕਰਦਾ ਆ ਰਿਹਾ ਹੈ, ਉਨ੍ਹਾਂ ਕਿਹਾ ਕੀ ਰਵਿਦਾਸੀਆ ਸਮਾਜ ਦਾ ਪੂਰੇ ਵਿਸ਼ਵ ਵਿੱਚ ਅੱਜ ਝੰਡਾ ਲਹਿਰਾ ਰਿਹਾ ਆ ਅਤੇ ਰਾਹੁਲ ਗਾਂਧੀ ਜੀ ਦੀ ਸੋਚ ਦਲਿਤਾਂ ਨੂੰ ਸਮਰਪਿਤ ਹੈ, ਉਹ ਚਾਹੁੰਦੇ ਹਨ ਕੀ ਦਲਿਤ ਨੌਜਵਾਨਾ ਹੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਇਸੀ ਲੜੀ ਤਹਿਤ ਰਵਿਦਾਸੀਆ ਕੌਮ ਦੇ ਨਿੱਧੜਕ ਤੇ ਕਾਂਗਰਸੀ ਆਗੂ ਡਾ. ਅਜੈ ਮੱਲ ਨੂੰ ਕਾਂਗਰਸ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਜਾਵੇ
