ਅਕਾਲੀ ਲੀਡਰਾਂ ਵੱਲੋਂ ਬੜਾ ਪਿੰਡ ਵਿਖੇ ਕੱਟੀ ਜਾ ਰਹੀ ਹੈ ਨਜਾਇਜ਼ ਕਲੋਨੀ ਚੋਣ ਜਾਬਤੇ ਦਾ ਉਠਾਇਆ ਫਾਇਦਾ

अन्य खबर


ਜਲੰਧਰ (ਪੰਜਾਬ ਨਿਊਜ਼ ਪੁਆਇੰਟ)-ਚੋਣ ਜਾਬਤੇ ਦਾ ਫਾਇਦਾ ਉਠਾ ਕੇ ਦੋ ਅਕਾਲੀ ਲੀਡਰਾਂ ਵੱਲੋਂ ਸਾਂਝੇ ਤੌਰ ਤੇ ਕਰਤਾਰਪੁਰ ਹਲਕੇ ਅੰਦਰ ਪੈਂਦੇ ਪਿੰਡ ਬੜਾ ਪਿੰਡ ਵਿਖੇ ਨਾਜਾਇਜ਼ ਕਲੋਨੀਆਂ ਦੀ ਉਸਾਰੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਉਕਤ ਕਲੋਨੀ ਤਿੰਨ ਏਕੜ ਦੇ ਕਰੀਬ ਰਕਬੇ ਵਿਚ ਕੱਟੀ ਜਾ ਰਹੀ ਹੈ।


ਮਿਲੀ ਜਾਣਕਾਰੀ ਅਨੁਸਾਰ ਕਰਤਾਰਪੁਰ ਦੇ ਅਕਾਲੀ ਲੀਡਰਾਂ ਵੱਲੋਂ ਬੜਾ ਪਿੰਡ ਦੀ ਫਿਰਨੀ ਤੇ ਤੇਜੀ ਨਾਲ ਨਜਾਇਜ ਕਲੋਨੀ ਵੀ ਉਸਾਰੀ ਕਰਵਾਈ ਜਾ ਰਹੀ ਹੈ, ਏਸ ਕਲੋਨੀ ਵਿੱਚ ਪਿੰਡ ਦੇ ਸਰਪੰਚ ਦਾ ਵੀ ਹਿੱਸਾ ਦਸਿਆ ਜਾ ਰਿਹਾ ਹੈ ਅਤੇ ਕਲੋਨੀ ਵਿਚੋਂ ਕਈ ਪਲਾਟ ਵੀ ਵੇਚੇ ਜਾ ਚੁੱਕੇ ਹਨ। ਇਹ ਵੀ ਪਤਾ ਲੱਗਾ ਹੈ ਕਿ ਹੈ ਇਸ ਕਲੋਨੀ ਦੀ ਫਰੰਟ ਸਾਈਡ ਤੇ ਦੁਕਾਨਾਂ ਦੀ ਉਸਾਰੀ ਕੀਤੀ ਜਾਵੇਗੀ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਏਸ ਨਜਾਇਜ਼ ਕਲੋਨੀ ਵਸਾਉਣ ਵਿੱਚ ਪੁੱਡਾ ਦੇ ਵੀ ਕਈ ਅਫ਼ਸਰ ਵੀ ਮਿਲੇ ਹੋਏ ਹਨ।


ਇਸੇ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਲੌਨੀ ਦੇ ਮਾਲਕ ਅਕਾਲੀ ਲੀਡਰ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਦੀ ਫ਼ਾਈਲ ਪੁੱਡਾ ਦਫ਼ਤਰ ਵਿਚ ਜਮਾਂ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਸਾਡੀ ਪੁੱਡਾ ਅਧਿਕਾਰੀਆਂ ਨਾਲ ਪੂਰੀ ਸੈਟਿੰਗ ਹੈ , ਇਹ ਸਭ ਕਰਨ ਤੋਂ ਬਾਅਦ ਅਸੀਂ ਕਲੋਨੀ ਵੀ ਉਸਾਰੀ ਸ਼ੁਰੂ ਕੀਤੀ ਹੈ।


ਦੂਜੇ ਪਾਸੇ ਉਸਾਰੀ ਕਰ ਰਹੇ ਮਿਸਤਰੀਆਂ ਨੇ ਦੱਸਿਆ ਕਿ ਇਹ ਕਲੋਨੀ ਇਕ ਮਹੀਨਾ ਪਹਿਲਾਂ ਸ਼ੁਰੂ ਕੀਤੀ ਗਈ ਹੈ, ਇਸ ਕਲੋਨੀ ਦੇ ਕਈ ਪਲਾਟ ਦੇਖ ਚੁੱਕੇ ਹਨ, ਇਕ ਮਰਲੇ ਦੀ ਕੀਮਤ ਪੰਜ ਲੱਖ ਰੁਪਏ ਰੱਖੀ ਗਈ ਹੈ।

Leave a Reply

Your email address will not be published. Required fields are marked *