ਏਕਤਾ ਪ੍ਰੈੱਸ ਐਸੋਸੀਏਸ਼ਨ ਦੀ ਹੋਈ ਵਿਸ਼ੇਸ਼ ਮੀਟਿੰਗ ,ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ

अन्य खबर

ਜਲੰਧ: ਅੱਜ ਪੰਜਾਬ ਦੇ ਵਿੱਚ ਪੈਂਦੇ ਜਲੰਧਰ ਜਿਲ੍ਹੇ ਦੇ ਲੰਮਾ ਪਿੰਡ ਚੌਂਕ ਨੇੜੇ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਚੇਅਰਮੈਨ ਸੁਮਿਤ ਕੁਮਾਰ, ਵਾਇਸ ਚੇਅਰਮੈਨ ਰਾਜ ਕੁਮਾਰ ਸੂਰੀ, ਪੰਜਾਬ ਪ੍ਰਧਾਨ ਬਿਧੀ ਚੰਦ ਬੱਬੂ, ਵਾਇਸ ਪ੍ਰਧਾਨ ਮਦਨ ਸਿੰਘ ਕੋਰੋਟਾਨੇ, ਪੰਜਾਬ ਸੈਕਟਰੀ ਡਾਕਟਰ ਜੀਵਨ ਸਿੰਘ ਜੀ ਪਹੁੰਚੇ ਅਤੇ ਇਹਨਾਂ ਸਾਰੇ ਸੀਨੀਅਰ ਮੈਬਰਾਂ ਦੀ ਅਗਵਾਈ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਪੱਤਰਕਾਰ ਰਜਿੰਦਰ ਕੁਮਾਰ ਜੀ ਨੂੰ ਜੁਆਇੰਟ ਸੈਕਟਰੀ ਪੰਜਾਬ ਲਗਾਇਆ ਗਿਆ।

ਇਹਨਾਂ ਦੇ ਨਾਲ ਹੀ ਪਵਨ ਕੁਮਾਰ ਚੰਦੜ ਜੀ ਨੂੰ ਪੰਜਾਬ ਦਾ ਕੈਸ਼ੀਅਰ ਨਿਯੁਕਤ ਕੀਤਾ ਗਿਆ ਅਤੇ ਕੁਲਪ੍ਰੀਤ ਸਿੰਘ ਉਰਫ਼ ਸ਼ੇਰਾ ਜੀ ਨੂੰ ਜਿਲ੍ਹਾ ਜਲੰਧਰ ਦਾ ਚੇਅਰਮੈਨ ਲਗਾਇਆ ਗਿਆ ਇਸਦੇ ਨਾਲ ਹੀ ਜੀਵਨ ਜਿਯੋਤੀ ਜੀ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਨਿਰਮਲ ਜੀਤ ਜੀ ਨੂੰ ਸਲਾਹਕਾਰ ਅਤੇ ਲਿਖਿਲ ਅਗਰਵਾਲ, ਜਸਮੀਤ ਸਿੰਘ, ਨਿਖਿਲ ਸ਼ਰਮਾ, ਤਰਲੋਕ ਸਿੰਘ , ਪਰਮਜੀਤ ਕੁਮਾਰ, ਲੱਕੀ, ਰਕੇਸ਼ ਕੁਮਾਰ ਉਰਫ਼ ਸੈਂਟੀ, ਪਵਨ ਕੁਮਾਰ ,ਰਜਿੰਦਰ ਕੁਮਾਰ , ਸੂਰਜ, ਦੀਪਕ ਕੁਮਾਰ , ਅਸ਼ੋਕ ਕੁਮਾਰ , ਪਰਮੋਦ ਜੀ , ਪਵਨ ਕੁਮਾਰ, ਨਿਰਮਲ ਜੀ, ਪਰਮਿੰਦਰ ਸਿੰਘ , ਅੰਗਰੇਜ਼ ਸਿੰਘ ਢਿੱਲੋਂ, ਗੁਰਪ੍ਰੀਤ ,ਕੁਮਾਰ ਗੌਰਵ, ਸੰਜੀਵ ਕੁਮਾਰ, ਜਿੰਮੀ, ਸੌਰਵ ਕੁਮਾਰ, ਹਰੀਸ਼ ,ਗੁਰਮੇਲ ਸਿੰਘ ,ਰਾਜ ਕੁਮਾਰ ,ਮੋਹਣ ਜੀ ,ਰਮੇਸ਼ ਜੀ ਆਦਿ ਮੈਂਬਰਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ।

ਸਾਰੇ ਆਏ ਪੱਤਰਕਾਰਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੱਤਰਕਾਰਾਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਖਤਮ ਕਰਨ ਲਈ ਕਈ ਨਵੇਂ ਉਪਰਾਲਿਆਂ ਦੀ ਸਲਾਹ ਕੀਤੀ ਜਿਸ ਵਿਚ ਪੰਜਾਬ ਪ੍ਰਧਾਨ ਬਿਧੀ ਚੰਦ ਵੱਲੋਂ ਕਿਹਾ ਗਿਆ ਕਿ ਪੂਰੇ ਪੰਜਾਬ ਵਿਚ ਕਿਸੇ ਵੀ ਪੱਤਰਕਾਰ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੇ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾ ਸਾਡੇ ਨਾਲ ਗੱਲ ਕਰ ਸਕਦਾ ਹੈ ਅਸੀਂ ਹਰ ਪੱਤਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਾਂਗੇ ਇਸਦੇ ਨਾਲ ਹੀ ਵਾਈਸ ਪ੍ਰਧਾਨ ਮਦਨ ਸਿੰਘ ਜੀ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਸਾਡੀ ਏਕਤਾ ਪ੍ਰੈੱਸ ਐਸੋਸੀਏਸ਼ਨ ਹਰ ਵਰਗ ਦੇ ਪੱਤਰਕਾਰਾਂ ਨਾਲ ਖੜ੍ਹੀ ਹੋਵੇਗੀ ਉਨ੍ਹਾਂ ਦੱਸਿਆ ਕਿ ਅਸੀਂ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਅਤੇ ਸ਼ੋਸ਼ਲ ਮੀਡੀਆ ਦੇ ਹਰ ਪੱਤਰਕਾਰਾਂ ਨਾਲ ਖੜ੍ਹੇ ਹੋਵਾਂਗੇ। ਪੰਜਾਬ ਦੇ ਵਾਇਸ ਚੇਅਰਮੈਨ ਰਾਜ ਕੁਮਾਰ ਸੂਰੀ ਜੀ ਨੇ ਦੱਸਿਆ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਹਰ ਇੱਕ ਪੱਤਰਕਾਰਾਂ ਦੇ ਨਾਲ ਚਲਦੇ ਆ ਰਹੇ ਹਾਂ ਅਤੇ ਅੱਗੇ ਵੀ ਚਲਦੇ ਰਹਾਂਗੇ। ਅਤੇ ਇਸ ਦੇ ਨਾਲ ਹੀ ਸਾਰੇ ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ਅਤੇ ਸ਼ਨਾਖਤੀ ਕਾਰਡ , ਅਤੇ ਸਟਿੱਕਰ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *