
ਜਲੰਧਰ :-ਜਲੰਧਰ-ਫਗਵਾੜਾ ਮੁੱਖ ਮਾਰਗ ਤੇ ਬਣੇ ਮੈਰੀਟੋਨ ਹੋਟਲ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਹੈ। ਹੁਣ ਪਤਾ ਲੱਗਾ ਹੈ ਕਿ ਇਸ ਹੋਟਲ ਦਾ ਕੱਚਾ ਚਿੱਠਾ ਮੁੱਖ ਮੰਤਰੀ ਦੇ ਦਫ਼ਤਰ ਤੱਕ ਵੀ ਪੁੱਜ ਗਿਆ ਹੈ, ਹਫਤੇ-ਦਸ ਦਿਨ ਤੱਕ ਇਸ ਹੋਟਲ ਖਿਲਾਫ ਬਣਦੀ ਕਾਰਵਾਈ ਦੇ ਸੰਕੇਤ ਮਿਲ ਰਹੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਹੈ ਜਿਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਉਸ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਰਾਸ਼ਟਰੀ ਸੰਸਥਾਪਕ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਸਾਡੀ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰੇਗੀ ਜੋ ਭ੍ਰਿਸ਼ਟਾਚਾਰ ਕਰੇਗਾ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਦੂਜੇ ਪਾਸੇ ਜਿੱਥੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੇ ਆਪਣੀਆਂ ਮੋਟੀਆਂ ਜੇਬਾਂ ਭਰਕੇ ਕਾਨੂੰਨ ਨੂੰ ਛਿੱਕੇ ਟੰਗ ਕੇ ਇੱਕ ਮੈਰਿਟਨ ਹੋਟਲ ਦਾ ਨਿਰਮਾਣ ਕਰਵਾ ਦਿੱਤਾ ਹੈ।
ਦੂਜੇ ਪਾਸੇ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਜਲੰਧਰ ਦੇ ਕੁਝ ਵੱਡੇ ਲੀਡਰਾਂ ਨੇ ਮੈਰੀਟੋਨ ਹੋਟਲ ਦੇ ਨਿਰਮਾਣ ਨੂੰ ਲੈ ਕੇ ਹੋਏ ਵੱਡੇ ਭਰਿਸ਼ਟਾਚਾਰ ਦੇ ਮਾਮਲੇ ਨੂੰ ਮੁੱਖ ਮੰਤਰੀ ਦੇ table ਤੱਕ ਪਹੁੰਚਾ ਦਿੱਤਾ ਹੈ , ਮੁੱਖ ਮੰਤਰੀ ਵੱਲੋਂ ਉਕਤ ਲੀਡਰਾਂ ਨੂੰ ਭਰੋਸਾ ਦੁਆਇਆ ਗਿਆ ਹੈ ਕਿ ਜਲਦ ਤੋਂ ਜਲਦ ਉਕਤ ਮਾਮਲੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਹੋਟਲ ਮੈਰੀਟੋਨ ਦੇ ਹੋਟਲ ਦੀ ਬਿਲਕੁਲ ਬੈਕਸਾਇਡ ਤੇ ਰੇਲਵੇ ਲਾਇਨ ਗੁਜ਼ਰਦੀ ਹੈ ਕਾਨੂੰਨ ਮੁਤਾਬਿਕ ਜੇਕਰ ਕਿਸੇ ਨੇ ਰੇਲਵੇ ਲਾਈਨ ਦੇ ਨਜ਼ਦੀਕ ਨਿਰਮਾਣ ਕਰਨਾ ਹੈ ਤਾਂ ਰੇਲਵੇ ਵਿਭਾਗ ਕੋਲੋਂ ਇਸ ਦੀ ਇਜਾਜ਼ਤ ਲੈਣੀ ਹੁੰਦੀ ਹੈ ਪਰ ਪਤਾ ਲੱਗਾ ਹੈ ਕਿ ਹੈ ਹੋਟਲ ਮਾਲਕਾਂ ਨੇ ਰੇਲਵੇ ਤੋਂ ਇਜਾਜ਼ਤ ਲੈਣ ਤੋਂ ਬਗੈਰ ਹੀ ਇਸ ਦਾ ਨਿਰਮਾਣ ਸ਼ੁਰੂ ਕਰ ਦਿਤਾ । ਸੂਤਰ ਦੱਸਦੇ ਹਨ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਟਲ ਮਾਲਕਾਂ ਨੇ ਕੁਝ ਮੰਜਲਾਂ ਅਪਰੂਵਡ ਕਰਵਾਈਆਂ ਹੋਈਆਂ ਹਨ , ਬਾਕੀ ਮੰਜਲਾਂ ਅਪਰੂਵਡ ਨਕਸ਼ੇ ਨਾਲੋਂ ਗੈਰ ਕਾਨੂੰਨੀ ਤਰੀਕੇ ਨਾਲ ਉਸਾਰੀਆਂ ਗਈਆਂ ਹਨ। ਗੈਰ ਕਾਨੂੰਨੀ ਨਿਰਮਾਣ ਨੂੰ ਬਹੁਤ ਹੀ ਤੇਜ਼ੀ ਨਾਲ ਪੂਰਾ ਕਰਵਾਇਆ ਗਿਆ ਅਤੇ ਜਲਦੀ ਜਲਦੀ ਏਸ ਹੋਟਲ ਦੀ ਓਪਨਿੰਗ ਵੀ ਕਰ ਦਿੱਤੀ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ schedule 8 ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਉਸਾਰੀ ਨੂੰ ਬਿਲਕੁਲ ਵੀ ਚੈਕ ਨਹੀਂ ਕੀਤਾ ਗਿਆ।ਇਸੇ ਤਰ੍ਹਾਂ ਅਗਲੀ ਗੱਲ ਕਰੀਏ ਤਾਂ ਜੋ ਅਪਰੂਵਡ ਮੰਜਲਾਂ ਪਾਸ ਕੀਤੀਆਂ ਗਈਆਂ ਹਨ ਉਸ ਦੀ ਮਿਣਤੀ ਵੀ ਅਪਰੂਵਡ ਉਸਾਰੀ ਨਾਲੋਂ ਬਹੁਤ ਜ਼ਿਆਦਾ ਕੀਤੀ ਗਈ ਹੈ।ਇਸੇ ਤਰ੍ਹਾਂ ਨੈਸ਼ਨਲ ਹਾਈਵੇ ਗਾਈਡਲਾਈਨਜ਼ ਨੂੰ ਵੀ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ।