
ਜਲੰਧਰ: ਸ਼ਹਿਰ ਦੇ ਨਗਰ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ
ਕਈ ਇਲਾਕਿਆਂ ਵਿਚ ਗ਼ੈਰਕਾਨੂੰਨੀ ਉਸਾਰੀਆਂ ਦਾ ਕੰਮ ਜ਼ੋਰਾਂ-ਸ਼ੋਰਾਂ ਉਪਰ ਚੱਲ ਰਿਹਾ ਹੈ ਜਿਸ ਦੀ ਇਕ ਤਾਜ਼ਾ ਉਦਾਹਰਣ ਜਲੰਧਰ ਜਿਲੇ ਦੇ ਲੰਮਾ ਪਿੰਡ ਦੇ ਵਿਚ ਇਕ ਦੁਕਾਨ ਬਣਨ ਦੀ ਹੈ ਜੋ ਬਿਨਾ ਨਕਸ਼ਾ ਪਾਸ ਕਰਾਏ ਬਿਨਾਂ ਸੀਐਲਯੂ ਦਾ ਸਰਟੀਫਿਕੇਟ ਲਏ ਅਤੇ ਬਿਨਾਂ ਕਿਸੇ ਫਾਇਰ ਸੇਫਟੀ ਪਬੰਧਾਂ ਅਤੇ ਉਪਕਰਣਾਂ ਦੇ ਅਤੇ ਬਿਨਾਂ NOC ਦੇ ਇਸ ਦੁਕਾਨ ਦੀ ਉਸਾਰੀ ਸ਼ਰੇਆਮ ਕੀਤੀ ਜਾ ਰਹੀ ਹੈ।

ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸਾਰੀ ਉਸਾਰੀ ਨਗਰ ਨਿਗਮ ਦੀ ਨਿਗਰਾਨੀ ਵਿੱਚ ਹੋ ਰਹੀ ਹੈ ਅਤੇ ਇਸ ਦੁਕਾਨ ਦੀ ਉਸਾਰੀ ਨੂੰ ਨਗਰ ਨਿਗਮ ਵੱਲੋਂ ਅਜੇ ਤੱਕ ਰੋਕਿਆ ਨਹੀਂ ਗਿਆ ਅਤੇ ਨਾ ਹੀ ਇਸ ਦੁਕਾਨ ਨੂੰ ਤੋੜਿਆ ਗਿਆ ਹੈ ਇਹ ਦੁਕਾਨ ਹੁਸ਼ਿਆਰਪੁਰ ਰੋਡ ਨਿੱਕੂ ਚਿਕਨ ਬਰੋਲਰ ਤੋਂ ਅੱਗੇ HP ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ VP enterprises ਦੁਕਾਨ ਦੇ ਨਾਲ ਲੰਮਾ ਪਿੰਡ ਜਲੰਧਰ ਵਿਚ ਬਣ ਰਹੀ ਦੁਕਾਨ ।

ਜਿਸ ਦੀ ਸ਼ਿਕਾਇਆਤ ‘ RTI ਏਜੇਂਸੀ ਆਫ਼ ਇੰਡੀਆ ‘ ਵਲੋਂ ਨਗਰ ਨਿਗਮ ਜਲੰਧਰ, ਮੁੱਖ ਮੰਤਰੀ ਦਫਤਰ, local body ਚੰਡੀਗੜ੍ਹ ਨੂੰ ਭੇਜ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਗ਼ੈਰਕਾਨੂੰਨੀ ਤਰੀਕੇ ਨਾਲ ਬਣ ਰਹੀ ਦੁਕਾਨ ਉਪਰ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਇਸ ਅਵੈਧ ਤਰੀਕੇ ਨਾਲ ਬਣਾ ਰਹੇ ਦੁਕਾਨ ਦੇ ਮਾਲਕ ਉੱਪਰ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ
।