
Punjab news point : ਲੁਧਿਆਣਾ ਦੇ ਢੰਡਾਰੀ ਕਲਾਂ ‘ਚ ਊਸ਼ਾ ਕੰਪਨੀ ਦੇ ਨਾਂ ‘ਤੇ ਨਕਲੀ ਸਿਲਾਈ ਮਸ਼ੀਨਾਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ। ਇੱਥੇ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਨੇ ਥਾਣਾ ਸਾਹਨੇਵਾਲ ਦੀ ਪੁਲਿਸ ਦੇ ਨਾਲ ਕਾਪੀ ਰਾਈਟ ਐਕਟ ਤਹਿਤ ਛਾਪੇਮਾਰੀ ਕੀਤੀ। ਉਨ੍ਹਾਂ ਕੋਲੋਂ ਕਰੀਬ 5 ਕਰੋੜ ਰੁਪਏ ਦਾ ਸਾਮਾਨ ਬਰਾਮਦ ਹੋਇਆ, ਜਿਸ ਨੂੰ ਜਾਅਲੀ ਨਿਸ਼ਾਨ ਦੇ ਕੇ ਬੰਗਲਾਦੇਸ਼ ਭੇਜਿਆ ਜਾਣਾ ਸੀ।
ਦੂਜੇ ਪਾਸੇ ਕਾਰਵਾਈ ਨਾ ਹੋਣ ਕਾਰਨ ਨਾਰਾਜ਼ ਕੰਪਨੀ ਅਧਿਕਾਰੀ ਸਾਹਨੇਵਾਲ ਥਾਣੇ ਵਿੱਚ ਹੀ ਧਰਨੇ ’ਤੇ ਬੈਠ ਗਏ। ਐੱਸਐੱਚਓ ‘ਤੇ ਗੰਭੀਰ ਦੋਸ਼ ਲਾਏ ਸਨ। ਰਮੇਸ਼ ਦੱਤ ਨੇ ਦੱਸਿਆ ਕਿ ਉਹ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਹਨ। ਊਸ਼ਾ ਕੰਪਨੀ ਨੇ ਉਨ੍ਹਾਂ ਨੂੰ ਕਾਪੀਰਾਈਟ ਤਹਿਤ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਢੰਡਾਰੀ ‘ਚ ਰੈਸਟ ਗਲੋਬਲ ਨਾਂ ਦੀ ਫੈਕਟਰੀ ਚੱਲ ਰਹੀ ਹੈ।
ਇਸ ਸਬੰਧੀ ਥਾਣਾ ਸਾਹਨੇਵਾਲ ‘ਚ ਸ਼ਿਕਾਇਤ ਦਿੱਤੀ ਗਈ।ਇਸ
ਫੈਕਟਰੀ ‘ਚ ਊਸ਼ਾ ਕੰਪਨੀ ਦੀ ਨਿਸ਼ਾਨਦੇਹੀ ਨਾਲ ਨਕਲੀ ਮਸ਼ੀਨਾਂ ਤਿਆਰ ਕਰਕੇ ਕਈ ਰਾਜਾਂ ਅਤੇ ਆਸ-ਪਾਸ ਦੇ ਦੇਸ਼ਾਂ ‘ਚ ਭੇਜੀਆਂ ਜਾ ਰਹੀਆਂ ਹਨ। ਥਾਣਾ ਸਾਹਨੇਵਾਲ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਐੱਸਐੱਚਓ ਦੀ ਹਾਜ਼ਰੀ ‘ਚ ਛਾਪੇਮਾਰੀ ਕੀਤੀ ਗਈ ਤਾਂ ਵੱਡੀ ਗਿਣਤੀ ‘ਚ ਜਾਅਲੀ ਮਸ਼ੀਨ ਬਰਾਮਦ ਹੋਈ।
ਐਸਐਚਓ ਨੇ ਦੱਸਿਆ ਕਿ ਮਸ਼ੀਨਾਂ ਨੂੰ ਚੁੱਕਣ ਲਈ ਕੋਈ ਲੇਬਰ ਨਹੀਂ ਹੈ ਅਤੇ
ਕਰੀਬ 5 ਕਰੋੜ ਰੁਪਏ ਦਾ ਸਾਮਾਨ ਫੈਕਟਰੀ ਵਿੱਚ ਪਿਆ ਹੈ। ਰਮੇਸ਼ ਦੱਤ ਅਨੁਸਾਰ ਛਾਪੇਮਾਰੀ ਦੌਰਾਨ ਐੱਸਐੱਚਓ ਨੇ ਕਿਹਾ ਕਿ ਉਸ ਕੋਲ ਫਿਲਹਾਲ ਲੇਬਰ ਨਹੀਂ ਹੈ, ਇਸ ਲਈ ਉਹ ਮਸ਼ੀਨਾਂ ਨੂੰ ਥਾਣੇ ਨਹੀਂ ਲੈ ਜਾ ਸਕਦਾ। ਉਸ ਨੇ ਫੈਕਟਰੀ ਦੇ ਮੈਨੇਜਰ ਨੂੰ ਥਾਣੇ ਬੁਲਾਇਆ ਸੀ। ਕਾਫੀ ਸਮਾਂ ਬੀਤ ਜਾਣ ’ਤੇ ਵੀ ਜਦੋਂ ਪੁਲੀਸ ਨੇ ਜਾਅਲੀ ਮਸ਼ੀਨਾਂ ਨੂੰ ਨਹੀਂ ਚੁੱਕਿਆ ਤਾਂ ਉਨ੍ਹਾਂ ਆਪਣੀ ਲੇਬਰ ਭੇਜਣ ਲਈ ਵੀ ਕਿਹਾ ਪਰ ਪੁਲੀਸ ਨੇ ਜਾਅਲੀ ਮਸ਼ੀਨਾਂ ਨੂੰ ਜ਼ਬਤ ਨਹੀਂ ਕੀਤਾ।

