18 ਸਾਲ ਸੇਵਾ ਨਿਭਾ ਚੁੱਕੇ 100 ਦੇ ਕਰੀਬ ਮ੍ਰਿਤਕ ਕੰਪਿਊਟਰ ਅਧਿਆਪਕਾਂ ਨੂੰ ਇਨਸਾਙਫ ਦਿਵਾਉਣ ਲਈ ਅਤੇ ਹੱਕੀ ਮੰਗਾਂ ਖਾਤਰ 5 ਸਤੰਬਰ ਦੀ ਰੈਲੀ ਲਈ ਕੀਤੀ ਪ੍ਰੈਸ ਕਾਨਫਰੰਸ਼:ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ

अन्य खबर

Punjab news point : ਅੱਜ ਮਿਤੀ 3 ਸਤੰਬਰ ਨੂੰ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਮੋਗਾ ਵਿਖੇ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ 18 ਸਾਲ ਸੇਵਾ ਨਿਭਾ ਚੁੱਕੇ 100 ਦੇ ਕਰੀਬ ਮ੍ਰਿਤਕ ਕੰਪਿਊਟਰ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ, ਹੱਕੀ ਅਤੇ ਜਾਇਜ ਮੰਗਾਂ ਦੀ ਪ੍ਰਾਪਤੀ ਕਰਨ ਖਾਤਰ , ਅਧਿਆਪਕ ਦਿਵਸ ਮੋਕੇ ਰਾਜ ਪੱਧਰੀ ਸਮਾਰੋਹ ਅੱਗੇ ਰੋਸ਼ ਰੈਲੀ ਕਰਨ ਸਬੰਧੀ ਪ੍ਰੈਸ ਕਾਨਫਰੰਸ਼ ਕੀਤੀ ਗਈ ।ਇਸ ਮੋਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆ ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ 100 ਦੇ ਕਰੀਬ ਸਰਕਾਰੀ ਸੇਵਾ ਦੌਰਾਨ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਜਿਨਾਂ ਦੇ ਆਸ਼ਰਿਤ ਪਰਿਵਾਰਾਂ ਦੀ ਪੰਜਾਬ ਸਰਕਾਰ ਨੇ ਇੱਕ ਧੇਲੇ ਦੀ ਵੀ ਵਿੱਤੀ ਸਹਾਇਤਾ ਨਹੀਂ ਕੀਤੀ, ਨਾ ਹੀ ਆਸ਼ਰਿਤਾਂ ਨੂੰ ਨੋਕਰੀ ਦਿੱਤੀ ਗਈ। ਜਿਸ ਕਾਰਨ ਕੰਪਿਊਟਰ ਅਧਿਆਪਕ ਹੁਣ ਅਪਣਾ ਭਵਿੱਖ ਸੁਰੱਖਿਅਤ ਨਾ ਸਮਝਦੇਂ ਹੋਏ ਅਸਤੀਫੇ ਦੇ ਕਿ ਅਪਣੇ ਚੰਗੇ ਭੱਵਿਖ ਲਈ ਦੇਸ਼ ਵਿਦੇਸ਼ ਵਿੱਚ ਜਾ ਰਹੇ ਹਨ ਜੋ ਕਿ ਪੰਜਾਬ ਸਰਕਾਰ ਦੀ ਖਾਮੀਆਂ ਦਾ ਹਿੱਸਾ ਹੈ ਕਿਉਂਕਿ ਅਠਾਰਾਂ ਸਾਲ ਦੀ ਸੇਵਾ ਦੌਰਾਨ ਅੱਜ ਤੱਕ ਜੋ ਬਾਕੀ ਸਰਕਾਰੀ ਮੁਲਜਮਾਂ ਵਾਂਗ ਕੰਪਿਊਟਰ ਅਧਿਆਪਕਾਂ ਦੇ ਬਣਦੇ ਲਾਭ ਜਿਵੇਂ ਪੰਜਾਬ ਸਿਵਲ ਸਰਵਿਸ ਸੇਵਾ ਨਿਯਮ ਪੂਰਨ ਰੂਪ ਵਿਚ ਲਾਗੂ ਕਰਨਾ, 6ਵਾਂ ਪੇਅ ਕਮਿਸ਼ਨ, ਏ.ਸੀ.ਪੀ., ਨੋਕਰੀ ਦੌਰਾਨ ਮੋਤ ਹੋ ਜਾਣ ਕਰਕੇ ਆਸ਼ਰਿਤਾਂ ਨੂੰ ਸਰਕਾਰੀ ਸੇਵਾ ਵਿੱਚ ਨੋਕਰੀ, ਮੈਡੀਕਲ ਪ੍ਰਤੀਪੂਰਤੀ, ਫੈਮਿਲੀ ਪੈਨਸ਼ਿਨ, ਛੁੱਟੀਆਂ ਅਤੇ ਹੋਰ ਵਿੱਤੀ ਲਾਭ ਰੋਕ ਰੱਖੇ ਹਨ।ਬੇਸ਼ੱਕ ਪਿਛਲੇ ਸਾਲ ਸਤੰਬਰ 2022 ਵਿੱਚ ਅਨੇਕਾਂ ਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਖਬਾਰਾਂ, ਸ਼ੋਸ਼ਲ ਮੀਡੀਆ ਅਤੇ ਆਮ ਆਦਮੀ ਪਾਰਟੀ ਦੇ ਵੱਖ-2 ਮੰਚਾਂ ਤੇ ਕੰਪਿਊਟਰ ਅਧਿਆਪਕਾਂ ਨੁੰ ਦੀਵਾਲੀ ਦੇ ਮੌਕੇ ਤੇ ਬਣਦੇ ਲਾਭ ਦੇਣ ਦਾ ਐਲਾਨ ਕੀਤਾ ਸੀ ਜੋ ਇੱਕ ਸਾਲ ਬੀਤ ਜਾਣ ਉਪਰੰਤ ਵੀ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਅਧਿਆਪਕ ਦਿਵਸ ਤੇ ਰਾਜ ਪੱਧਰੀ ਸਮਾਗਮ ਮੌਕੇ ਕੰਪਿਊਟਰ ਅਧਿਆਪਕਾਂ ਨਾਲ 18 ਸਾਲਾ ਤੋਂ ਕੀਤੇ ਜਾ ਰਹੇ ਸ਼ੋਸ਼ਣ ਨੂੰ ਲੋਕਾਂ ਵਿੱਚ ਪ੍ਰਚਾਰਿਆ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਇਹ ਪੱਖ ਰੈਲੀ ਦੌਰਾਨ ਆਮ ਲੋਕਾਂ ਸਾਹਮਣੇ ਉਜਾਗਰ ਕਰਕੇ ਕੰਪਿਊਟਰ ਅਧਿਆਪਕ ਵਿਰੋਧੀ , ਪੰਜਾਬ ਸਰਕਾਰ ਦੇ ਚਿਹਰੇ ਨੂੰ ਪੇਸ਼ ਕੀਤਾ ਜਾਵੇਗਾ ।

ਮੀਟਿੰਗ ਦੌਰਾਨ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ, ਅਨਿਲ ਐਰੀ ਮੀਤ ਪ੍ਰਧਾਨ, ਏਕਮਉਕਾਰ ਸਿੰਘ ਮੀਤ ਪ੍ਰਧਾਨ, ਸਿਕੰਦਰ ਸਿੰਘ ਮੀਤ, ਪਰਮਵੀਰ ਸਿੰਘ ਪੰਮੀ, ਪਰਮਿੰਦਰ ਸਿੰਘ ਘੁਮਾਣ ਅਤੇ ਹਰਪ੍ਰੀਤ ਸਿੰਘ ਜਨਰਲ ਸਕੱਤਰ, ਅਮਰਦੀਪ ਸਿੰਘ ਤੇ ਪ੍ਰਦੀਪ ਮਲੂਕਾ ਕਾਨੂਨੀ ਸਲਾਹਕਾਰ, ਗੁਰਦੀਪ ਸਿੰਘ ਬੈਂਸ ਜੁਇੰਟ ਸਕੱਤਰ , ਗੁਰਪ੍ਰੀਤ ਸਿੰਘ ਟੋਹੜਾ ਪ੍ਰਮੁੱਖ ਸਲਾਹਕਾਰ, ਹਰਜੀਤ ਸਿੰਘ ਵਿੱਤ ਸਕੱਤਰ,ਪਰਮਜੀਤ ਸਿੰਘ ਵਿੱਤ ਸਕੱਤਰ ,ਹਰਮਿੰਦਰ ਸਿੰਘ ਸੰਧੂ ਪ੍ਰੈਸ ਸਕੱਤਰ, ਹਰਜਿੰਦਰ ਮਹਿਸਮਪੁਰ ਪ੍ਰੈਸ ਸਕੱਤਰ, ਕੁਨਾਲ ਕਪੂਰ,ਜਗਤਾਰ ਸਿੰਘ, ਅਮਰਜੀਤ ਸਿੰਘ, ਅਮਨਜੋਤੀ, ਰਾਜਵਿੰਦਰ ਲਾਖਾ, ਮੈਡਮ ਰਾਖੀ ਮੰਨਨ, ਮੈਡਮ ਰਾਜਵੰਤ ਕੌਰ, ਮੈਡਮ ਸੁਖਜੀਤ ਸਹਣਾ, ਜਿਲਾ ਪ੍ਰਧਾਨ ਸੱਤਪ੍ਰਤਾਪ ਸਿੰਘ ਮਾਨਸਾ, ਜਗਦੀਸ਼ ਸ਼ਰਮਾਂ ਸੰਗਰੂਰ, ਹਨੀ ਗਰਗ ਪਟਿਆਲਾ, ਗੁਰਪਿੰਦਰ ਗੁਰਦਾਸ ਪੁਰ, ਪ੍ਰਦੀਪ ਬੈਰੀ ਮੁਕਤਸਰ, ਅਮਨਦੀਪ ਸਿੰਘ ਪਠਾਨਕੋਟ, ਰਮਨ ਕੁਮਾਰ ਜਲੰਧਰ, ਜਸਵਿੰਦਰ ਸਿੰਘ ਲੁਧਿਆਣਾ ,ਨਵਤੇਜ ਸਿੰਘ ਫਤਿਹਗੜ ਸਾਹਿਬ , ਜਗਸੀਰ ਸਿੰਘ ਫਰੀਦਕੋਟ. ਰਾਕੇਸ਼ ਸਿੰਘ ਮੋਗਾ, ਸੀਤਲ ਸਿੰਘ ਤਰਨਤਾਰਨ, ਦਵਿੰਦਰ ਸਿੰਘ ਫਿਰੋਜਪੁਰ ,ਸੱਤਿਆ ਸਰੂਪ ਫਾਜਿਲਕਾਂ, ਗਗਨਦੀਪ ਸਿੰਘ ਅਮ੍ਰਿਤਸਰ, ਰਵਿੰਦਰ ਸਿੰਘ ਹੁਸ਼ਿਆਰਪੁਰ, ਅਮਰਜੀਤ ਸਿੰਘ ਕਪੂਰਥਲਾ, ਰੋਬਿਨ ਮਲੇਰਕੋਟਲਾ ਪ੍ਰਦੀਪ ਕੁਮਾਰ ਬਰਨਾਲਾ, ਰਮਨ ਕੁਮਾਰ ਕਪੂਰਥਲਾ ,ਹਰਜਿੰਦਰ ਸਿੰਘ ਨਵਾਂ ਸ਼ਹਿਰ, ਈਸ਼ਰ ਸਿੰਘ ਬਠਿੰਡਾ ਆਗੂ ਸਾਮਿਲ ਸਨ।

Leave a Reply

Your email address will not be published. Required fields are marked *