ਰਾਜ ਕੁਮਾਰ ਜੋਗੀ ਸਰਕਲ ਪ੍ਰਧਾਨ ਅਤੇ ਪਾਰਟੀ ਵਰਕਰਾਂ ਵੱਲੋ’ ਅੱਜ ਭਾਜਪਾ ਪੰਜਾਬ ਦੇ ਨਵਨਿਯੁਕਤ ਉਪ-ਪ੍ਰਧਾਨ ਸ਼੍ਰੀ ਰਾਜੇਸ਼ ਬਾਘਾ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ

अन्य खबर

Punjab news point :  ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦੀ ਮੀਟਿੰਗ ਸਰਕਲ ਪਤਾਰਾ ਵਿਖੇ ਰਾਜ ਕੁਮਾਰ ਜੋਗੀ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਚ’ ਭਾਜਪਾ ਪੰਜਾਬ ਦੇ ਨਵਨਿਯੁਕਤ ਉਪ-ਪ੍ਰਧਾਨ ਸ਼੍ਰੀ ਰਾਜੇਸ਼ ਬਾਘਾ ਜੀ ਦਾ ਵਿਸ਼ੇਸ਼ ਤੌਰ ਤੇ ਪਾਰਟੀ ਵਰਕਰਾਂ ਵੱਲੋਂ ਸਨਮਾਨ ਕੀਤਾ ਗਿਆ। ਇਹ ਮੌਕੇ ਜੋਗੀ ਤੱਲ੍ਹਣ ਨੇ ਬਾਘਾ ਜੀ ਬਾਰੇ ਬੋਲਦਿਆਂ ਕਿਹਾ ਕਿ ਉਹ ਇੱਕ ਪਾਰਟੀ ਦਾ ਮੇਹਨਤੀ , ਵਫਾਦਾਰ ਸਿਪਾਹੀ ਤੇ ਜਮੀਨ ਨਾਲ ਸਬੰਧ ਰੱਖਣ ਵਾਲਾ ਵਰਕਰ ਹੈ ਤੇ ਜੋ ਮਾਨ ਸਤਿਕਾਰ ਪਾਰਟੀ ਨੇ ਉਹਨਾਂ ਨੂੰ ਦਿੱਤਾ ਹੈ ਇਸ ਲਈ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਬਾਘਾ ਜੀ ਵੱਲੋਂ ਭਾਜਪਾ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੀ ਦਿਹਾਤੀ ਇਲਾਕਿਆਂ ਵਿੱਚ ਮਜਬੂਤੀ ਦਿਨ ਰਾਤ ਇੱਕ ਕਰ ਦੇਵਾਂਗਾ ਅਤੇ ਭਾਜਪਾ ਆਉਣ ਵਾਲੀਆਂ 2024 ਦੀਆਂ ਚੋਣਾਂ ਵਿੱਚ 13 ਦੀਆਂ 13 ਸੀਟਾਂ ਪੰਜਾਬ ਚ’ ਭਾਜਪਾ ਹੀ ਜਿੱਤੇਗੀ ਤੇ ਭਾਰਤ ਦੇ ਲੋਕ ਮੋਦੀ ਜੀ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਗੇ । ਇਸ ਮੋਕੇ ਸ. ਮਨਜੀਤ ਬਿੱਲਾ ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਹੁਸਨ ਲਾਲ ਜਿਲ੍ਹਾ ਪ੍ਰਧਾਨ ਓ.ਬੀ.ਸੀ ਮੋਰਚਾ, ਸੁਖਵਿੰਦਰ ਸਿੰਘ ਚੀਮਾ ਸਰਕਲ ਜਰਨਲ ਸਕੱਤਰ, ਡਾ.ਜਸਵੀਰ ਕਲੇਰ ਸਰਕਲ ਪ੍ਰਧਾਨ ਐਸ.ਸੀ ਮੋਰਚਾ, ਵਿਨੋਦ ਕੋਟਲੀ ਸਰਕਲ ਪ੍ਰਧਾਨ ਓ.ਬੀ.ਸੀ ਮੋਰਚਾ, ਪਿਆਰਾ ਸਿੰਘ, ਇੰਦਰਜੀਤ ਕਲੇਰ, ਗੁਰਜੀਤ ਬਾਘਾ, ਬਲਵੀਰ ਲਾਲ, ਸ.ਮਨਜੀਤ ਸਿੰਘ, ਸ.ਸੁਖਵਿੰਦਰ ਸਿੰਘ ਟੂਰ, ਸ.ਅਮਰਜੀਤ ਸਿੰਘ ਜਟਾਣਾ, ਸਚਿਨ ਸ਼ਰਮਾ, ਵਿਨੋਦ ਹਜਾਰਾਂ, ਸੋਮਾ ਰਾਮ, ਜਸਪਾਲ ਕੋਟਲੀ, ਸ਼ੁਭੱਮ ਸ਼ਰਮਾ, ਪਰਮਿੰਦਰ ਮੱਖਣ, ਚਰਨਜੀਤ ਕੁਮਾਰ, ਨਰੇਸ਼ ਕੋਟਲੀ, ਰਾਮ ਮੂਰਤੀ,ਤੇ ਭਿਂਦੀ ਆਦਿ ਹਾਜਰ ਸਨ।

Leave a Reply

Your email address will not be published. Required fields are marked *