ਮੌਸਮ ਦੇ ਅਜੀਬ ਰੰਗ, ਅਕਤੂਬਰ ‘ਚ ਚੜ੍ਹਿਆ ਸਿਆਲ!

Weather पंजाब

Punjab news point : ਇਸ ਵਾਰ ਮੌਸਮ ਕੁਝ ਵੱਖਰੇ ਰੰਗ ਵਿਖਾ ਰਿਹਾ ਹੈ। ਬਾਰਸ਼ ਹੋਣ ਕਰਕੇ ਲੋਕ ਅਕਤੂਬਰ ਵਿੱਚ ਹੀ ਕੋਟੀਆਂ ਪਾਉਣ ਅਤੇ ਰਜ਼ਾਈਆਂ ਲੈਣ ਲਈ ਮਜਬੂਰ ਹੋ ਗਏ ਹਨ। ਪੰਜਾਬ ਵਿੱਚ ਮੀਂਹ ਤੇ ਝੱਖੜ ਕਰਕੇ ਤਾਪਮਾਨ ਆਮ ਨਾਲੋਂ 10 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ।

ਇਸ ਕਰਕੇ ਠੰਡ ਕਾਫੀ ਵਧ ਗਈ ਹੈ। ਪੰਜਾਬ ਵਿੱਚ ਸੋਮਵਾਰ ਨੂੰ ਅੰਮ੍ਰਿਤਸਰ ਸਭ ਤੋਂ ਠੰਢਾ ਸ਼ਹਿਰ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 21.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 10.9 ਡਿਗਰੀ ਸੈਲਸੀਅਸ ਘੱਟ ਰਿਹਾ ਹੈ।ਦੇਸ਼ ਦੇ ਕਈ ਇਲਾਕਿਆਂ ਵਿੱਚ ਹਾਲੇ ਵੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ਇਸ ਬੇਮੌਸਮੀ ਬਾਰਿਸ਼ ਕਾਰਨ ਜਿੱਥੇ ਠੰਡ ਨੇ ਜ਼ੋਰ ਫੜ੍ਹ ਲਿਆ ਹੈ ਉਥੇ ਹੀ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਵੀ ਤਬਾਹ ਹੋ ਗਈਆਂ ਹਨ।

Leave a Reply

Your email address will not be published. Required fields are marked *