ਭਾਰਤ ਦੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਨਹੀਂ ਰਹੇ

Breaking news Social media अन्य खबर खेलकूद

Punjab news point : ਭਾਰਤ ਦੇ ਉੱਘੇ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਸੋਮਵਾਰ ਨੂੰ ਦਿਹਾਂਤ (Bishan Singh Bedi Demise) ਹੋ ਗਿਆ। ਉਹ 77 ਸਾਲ ਦੇ ਸਨ।

ਬਿਸ਼ਨ ਸਿੰਘ ਬੇਦੀ ਦੀ ਕੁਝ ਦਿਨ ਪਹਿਲਾਂ ਬਾਈਪਾਸ ਸਰਜਰੀ ਹੋਈ ਸੀ। ਉਨ੍ਹਾਂ ਭਾਰਤ ਵੱਲੋਂ 67 ਟੈਸਟ ਤੇ 10 ਇਕ ਦਿਨਾ ਮੈਚ ਖੇਡੇ।

ਉਨ੍ਹਾਂ ਨੇ ਦੇਸ਼ ਲਈ ਕਈ ਮੈਚ ਆਪਣੇ ਦਮ ‘ਤੇ ਜਿੱਤੇ ਸਨ। ਬੇਦੀ ਨੇ 1966 ਤੋਂ 1979 ਤੱਕ ਭਾਰਤ ਲਈ ਟੈਸਟ ਕ੍ਰਿਕਟ ਖੇਡਿਆ।

ਬੇਦੀ ਨੇ 1969-70 ਵਿੱਚ ਕੋਲਕਾਤਾ ਟੈਸਟ ਵਿੱਚ ਆਸਟਰੇਲੀਆ ਵਿਰੁੱਧ ਇੱਕ ਪਾਰੀ ਵਿੱਚ 98 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਸਨ। ਇਹ ਇੱਕ ਪਾਰੀ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਸੀ।

ਉਨ੍ਹਾਂ ਨੇ 1976 ਵਿੱਚ ਕਾਨਪੁਰ ਟੈਸਟ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਟੈਸਟ ਵਿੱਚ ਆਪਣਾ ਇੱਕਮਾਤਰ ਅਰਧ ਸੈਂਕੜਾ ਲਗਾਇਆ ਸੀ।

Leave a Reply

Your email address will not be published. Required fields are marked *