PM ਨੂੰ ਤੋਹਫੇ ਵਜੋਂ ਮਿਲੇ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਬੋਲੀ 10 ਲੱਖ ਤੋਂ ਪਾਰ

Religion धार्मिक पंजाब

Punjab news point : ਪ੍ਰਧਾਨ ਮੰਤਰੀ ਨੂੰ ਤੋਹਫੇ ਵਜੋਂ ਮਿਲੇ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਕੀਮਤ 3 ਦਿਨਾਂ ਵਿੱਚ 10 ਲੱਖ ਰੁਪਏ ਵਧ ਗਈ ਹੈ। ਦੱਸ ਦਈਏ ਕਿ ਇਸ ਨਿਲਾਮੀ ਦੇ ਖਤਮ ਹੋਣ ਵਿੱਚ ਅਜੇ 3 ਦਿਨ ਅਤੇ 5 ਘੰਟੇ ਬਾਕੀ ਹਨ।

ਜਿਕਰਯੋਗ ਹੈ ਕਿ ਅਕਾਲੀ ਦਲ ਅਤੇ ਐਸਜੀਪੀਸੀ ਵਿਵਾਦ ਤੋਂ ਬਾਅਦ ਹੁਣ ਈ-ਨਿਲਾਮੀ ਵਿੱਚ ਰੇਪਲੀਕਾ ਦਾ ਰੇਟ 11 ਲੱਖ 11 ਹਜ਼ਾਰ 100 ਰੁਪਏ ਹੈ ਜਦੋਂਕਿ 3 ਦਿਨ ਪਹਿਲਾਂ ਜਦੋਂ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਟਵੀਟ ਕਰਕੇ ਆਪਣਾ ਰੋਸ ਪ੍ਰਗਟਾਇਆ ਸੀ ਤਾਂ ਇਹ ਰੇਟ ਸਿਰਫ਼ 1 ਲੱਖ 51 ਹਜ਼ਾਰ 200 ਰੁਪਏ ਸੀ.

ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫੇ ਵਜੋਂ ਦਿੱਤੇ ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ ਕਰਨ ਦੇ ਕੇਂਦਰ ਦੇ ਕਦਮ ਦੀ ਆਲੋਚਨਾ ਕੀਤੀ ਹੈ। ਸਿੱਖ ਜਥੇਬੰਦੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਅਤੇ ਸਿੱਖ ਭਾਵਨਾਵਾਂ ਦਾ ਸਨਮਾਨ ਕਰਨ ਲਈ ਮਾਡਲ ਉਸ ਦੇ ਘਰ ਲਗਾਇਆ ਜਾਵੇ।

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੁੱਧਵਾਰ ਨੂੰ ਐਕਸ ‘ਤੇ ਲਿਖਿਆ: “ਪ੍ਰਧਾਨ ਮੰਤਰੀ ਮੋਦੀ ਦੁਆਰਾ ਪ੍ਰਾਪਤ ਸਨਮਾਨਾਂ ਅਤੇ ਤੋਹਫ਼ਿਆਂ ਦੀ ਨਿਲਾਮੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ ਨਹੀਂ ਕੀਤੀ ਜਾਣੀ ਚਾਹੀਦੀ। ਇਹ ਕੋਈ ਆਮ ਤੋਹਫ਼ਾ ਨਹੀਂ ਬਲਕਿ ਸ਼ਰਧਾ ਅਤੇ ਸਤਿਕਾਰ ਦਾ ਪ੍ਰਤੀਕ ਹੈ। ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਮਾਡਲ ਉਨ੍ਹਾਂ ਦੀ ਰਿਹਾਇਸ਼ ‘ਤੇ ਰੱਖਣ।

Leave a Reply

Your email address will not be published. Required fields are marked *