ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋਂ ਮਾੜੇ ਅਨਸਰਾ ਨੂੰ ਕਾਬੂ ਕਰਨ ਸਬੰਧੀ

अपराधिक जालंधर

Punjab news point, ਜਲੰਧਰ : (ਚੌਕੀ ਫੋਕਲ ਪੁਅਇਟ ਥਾਣਾ ਡਵੀਜਨ ਨੰਬਰ 8 ਕਮਿਸ਼ਨਰੇਟ ਜਲੰਧਰ) ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋਂ ਮਾੜੇ ਅਨਸਰਾ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਜਿਹਨਾਂ ਦੀਆਂ ਹਦਾਇਤਾਂ ਅਨੁਸਾਰ INSP ਪਰਦੀਪ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈ ਹੇਠ SI. ਨਰਿੰਦਰ ਮੋਹਨ ਚੌਕੀ ਇੰਚਾਰਜ ਫੋਕਲ ਪੁਆਇੰਟ ਜਲੰਧਰ ਦੀ ਪੁਲਿਸ ਪਾਰਟੀ ਨੂੰ ਭਾਰੀ ਸਫਲਤਾ ਮਿਲੀ।

ਮਿਤੀ 07-08-23 ਨੂੰ SI ਨਰਿੰਦਰ ਮੋਹਣ ਸਮੇਤ ਪੁਲਿਸ ਪਾਰਟੀ ਚੌਕੀ ਫੋਕਲ ਪੁਆਂਇੰਟ ਜਲੰਧਰ ਮੌਜੂਦ ਸੀ ਕਿ ਸ੍ਰੀ ਸਤੀਸ਼ ਕੁਮਾਰ ਪੁੱਤਰ ਸ਼੍ਰੀ ਰਮੇਸ਼ ਕੁਮਾਰ ਵਾਸੀ ਦਾਦਾ ਕਲੋਨੀ ਜਲੰਧਰ ਨੇ ਮਿਤੀ 07-08-23 ਨੂੰ ਹਾਜਰ ਆਂ ਕਿ ਆਪਣਾ ਬਿਆਂਨ ਲਿਖਾਇਆ ਕਿ ਉਹ ਆਪਣੇ ਘਰ ਮੌਜੂਦ ਸਨ ਕਿ ਰਾਜਾ ਸਈਪੁਰੀਆ, ਪਵਨ ਕੁਮਾਰ ਉਰਫ ਪੰਮਾ, ਸੁਨੀਲ ਕੁਮਾਰ ਉਰਫ ਸ਼ੀਲ, ਪਵਨ ਕਾਹਨਪੁਰੀਆ,ਸੋਨੀਆਂ ਉਰਫ ਪਬ ਅਤੇ ਸੰਨੀ ਸਈਪੁਰੀਆਂ ਨੇ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਨਾਲ ਲੜਾਈ ਝਗੜਾ ਕੀਤਾ ਅਤੇ ਗੋਲੀਆ ਚਲਾਈਆਂ ਹਨ.

ਇਕ ਗੋਲੀ ਜਤਿੰਦਰ ਕੁਮਾਰ ਪੁਤਰ ਸ਼੍ਰੀ ਰਮੇਸ਼ ਲਾਲ ਵਾਸੀ ਸੰਜੈ ਗਾਂਧੀ ਨਗਰ ਜਲੰਧਰ ਦੇ ਲੱਗੀ । ਜੋ ਦੌਰਾਨੇ ਤਫਤੀਸ਼ ਗੁਰਮੇਲ ਸਿੰਘ ਰਾਜਾ ਸਈਪੁਰੀਆ, ਸੁਨੀਲ ਸੈਣੀ ਪੰਮਾ ਅਤੇ ਸੋਨੀਆਂ ਪਬ ਅਤੇ ਸੁਨੀਲ ਸ਼ੀਲਾ ਨੂੰ ਹਸਬ ਜਾਪਤਾ ਅਨੁਸਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਹਨਾਂ ਪਾਸੋ ਬ੍ਰਾਮਦਗੀ ਕੀਤੀ ਜਾ ਚੁੱਕੀ ਹੈ।ਜਿਸ ਦਾ ਰਿਮਾਂਡ ਹਾਸਲ ਕਰਕੇ ਮੁਸੰਮੀ ਪਾਸੋ ਹੋਰ ਡੂੰਘਾਈ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ।

Leave a Reply

Your email address will not be published. Required fields are marked *