ਆੜ੍ਹਤੀ ਵੱਲੋਂ 138 ਕਿਸਾਨਾਂ ਨਾਲ 100 ਕਰੋੜ ਤੋਂ ਵੱਧ ਦੀ ਠੱਗੀ

अपराधिक पंजाब

Punjab news point : ਹਰਿਆਣਾ ਦੇ ਝੱਜਰ ਵਿਚ ਪੁਲਿਸ ਨੇ ਪਿੰਡ ਝਿੰਝਰ ਦੇ ਸੈਂਕੜੇ ਕਿਸਾਨਾਂ ਨੂੰ ਮੋਟੇ ਵਿਆਜ ਦੇ ਚੱਕਰ ਵਿਚ 100 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਬਨਾਰਸ, ਯੂਪੀ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਉਤੇ ਲਿਆ ਗਿਆ ਹੈ। ਜਿੱਥੇ ਮੁਲਜ਼ਮਾਂ ਨੇ ਪੁਲਿਸ ਸਾਹਮਣੇ ਕਰੀਬ 12 ਕਰੋੜ 70 ਲੱਖ ਰੁਪਏ ਲੈਣ ਦੀ ਗੱਲ ਕਬੂਲੀ ਹੈ। ਦਰਅਸਲ, ਪਿੰਡ ਝਿੰਝਰ ਦੇ ਰਹਿਣ ਵਾਲੇ ਰਾਮਨਿਵਾਸ ਦੀ ਦਾਦਰੀ ‘ਚ ਆੜ੍ਹਤ ਦੀ ਦੁਕਾਨ ਹੈ ਅਤੇ ਉਸ ਦਾ ਪਰਿਵਾਰ ਕਈ ਸਾਲਾਂ ਤੋਂ ਪਿੰਡ ਵਾਸੀਆਂ ਨਾਲ ਪੈਸੇ ਦਾ ਲੈਣ-ਦੇਣ ਕਰਦਾ ਸੀ। ਮੋਟੇ ਵਿਆਜ ਕਾਰਨ ਪਿੰਡ ਝਿੰਝਰ ਅਤੇ ਆਸ-ਪਾਸ ਦੇ ਸੈਂਕੜੇ ਕਿਸਾਨਾਂ ਨੇ ਇਸ ਪਰਿਵਾਰ ਨੂੰ ਕਰੀਬ 100 ਕਰੋੜ ਰੁਪਏ ਦੇ ਦਿੱਤੇ ਸਨ। ਦਸੰਬਰ ਮਹੀਨੇ ਵਿੱਚ ਇਹ ਆੜ੍ਹਤੀ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪਿੰਡ ਵਿੱਚ ਤਿੰਨ ਵਾਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਨੇ ਕਿਸਾਨਾਂ ਦੀ ਕਰੀਬ 100 ਕਰੋੜ ਰੁਪਏ ਦੀ ਜਮ੍ਹਾਂ ਪੂੰਜੀ ਹੜੱਪ ਲਈ ਸੀ।

Leave a Reply

Your email address will not be published. Required fields are marked *