ਸੈਨਾ ਸੰਘ ਪ੍ਰਮੁਖ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਸਤਿਆਨੰਦ ਗਿਰੀ ਜੀ ਮਹਾਰਾਜ ਲੋੜਵੰਦ ਪਰਿਵਾਰ ਦੀ ਮਦਦ ਲਈ HMC ਹਸਪਤਾਲ ਦੱਤ ਰੋਡ ਪਹੁੰਚੇ

पंजाब

ਐਡਵੋਕੇਟ ਅਜੀਤ ਵਰਮਾ ਨੇ ਪ੍ਰਜਾਪਤ ਸਮਾਜ ਦੀ ਤਰਫੋਂ ਲੋੜਵੰਦ ਪਰਿਵਾਰ ਨੂੰ 50000 ਰੁਪਏ ਦੀ ਸਹਾਇਤਾ ਰਾਸ਼ੀ ਭੇਜੀ।

ਸਵਾਮੀ ਸਤਿਆਨੰਦ ਗਿਰੀ ਨੇ ਸ਼ਕਤੀ ਸੈਨਾ ਸੰਘ,ਤਰਫੋਂ ਲੋੜਵੰਦ ਪਰਿਵਾਰ ਨੂੰ 17000 ਰੁਪਏ ਦੀ ਸਹਾਇਤਾ ਰਾਸ਼ੀ ਭੇਜੀ।

Punjab news point : ਮੋਗਾ ਮਹਾਵੀਰ ਨਗਰ ਦੇ ਇਕ ਗਰੀਬ ਪਰਿਵਾਰ ਦਾ 12 ਸਾਲਾ ਬੱਚਾ ਛੱਤ ਤੋਂ ਪਤੰਗ ਉਡਾਉਂਦੇ ਸਮੇਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।ਬੱਚੇ ਦੇ ਪਰਿਵਾਰ ਵਾਲਿਆਂ ਨੇ ਤੁਰੰਤ ਉਸ ਨੂੰ h m c ਹਸਪਤਾਲ ਦੱਤ ਰੋਡ ਵਿੱਚ ਦਾਖਲ ਕਰਵਾਇਆ, ਜਿਸ ਦੀ ਰੋਜ਼ਾਨਾ ਫੀਸ 8 ਤੋਂ 9000 ਰੁਪਏ ਸੀ ਬਚੇ ਦੇ ਪਰਿਵਾਰ ਆਰਥਿਕ ਪੱਖੋਂ ਬਹੁਤ ਕਮਜ਼ੋਰ ਸਨ, ਜਿਸ ਕਾਰਨ ਉਹ ਬੱਚੇ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸਨ।ਇਸ ਤੋਂ ਬਾਅਦ ਉਹ ਸ਼ਕਤੀ ਸੈਨਾ ਸੰਘ ਅਤੇ ਏਕ ਨੂਰ ਸੇਵਾ ਦਲ ਦੇ ਪੰਜਾਬ ਪ੍ਰਚਾਰਕ ਸ਼ੰਕਰ ਯਾਦਵ ਨੂੰ ਮਿਲੇ।ਸ਼ੰਕਰ ਯਾਦਵ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਚੇ ਦੇ ਇਲਾਜ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ।ਉਸ ਦੀ ਬੇਨਤੀ ਦੇ ਬਾਵਜੂਦ, ਐਡਵੋਕੇਟ ਅਜੀਤ ਵਰਮਾ 12 ਸਾਲ ਦੇ ਬੱਚੇ ਦੀ ਮਦਦ ਲਈ ਅੱਗੇ ਆਏ।ਅਤੇ ਉਹਨਾ ਪ੍ਰਜਾਪਤ ਸਮਾਜ ਦੀ ਤਰਫੋਂ ਬਚੇ ਦੇ ਇਲਾਜ ਲਈ 50000ਦੀ ਰਾਸੀ ਦਾਨ ਕੀਤੀ ।ਇਸ ਤੋਂ ਬਾਅਦ ਸ਼ਕਤੀ ਸੈਨਾ ਸੰਘ ਦੇ ਪ੍ਰਮੁਖ ਮਹਾਮੰਡਲੇਸ਼ਵਰ ਸਵਾਮੀ ਸਤਿਆਨੰਦ ਗਿਰੀ ਜੀ ਮਹਾਰਾਜ ਨਿਹਾਲ ਸਿੰਘ ਵਾਲਾ ਤੋਂ ਪਹੁੰਚੇ ਅਤੇ ਲੋਡਮੰਦ ਪਰਿਵਾਰ ਨੂੰ 17000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ।ਅਤੇ ਆਸਥਾ ਹਸਪਤਾਲ ਦੇ ਮੈਨੇਜਰ ਸੁਖਦੇਵ ਸਿੰਘ ,ਸ਼ਕਤੀ ਸੈਨਾ ਸੰਘ ਦੇ ਨੌਜਵਾਨ ਪ੍ਰਧਾਨ ਲਵਪ੍ਰੀਤ ਸਿੰਘ ਅਤੇ ਪੰਜਾਬ ਪ੍ਰਚਾਰਕ ਸ਼ੰਕਰ ਯਾਦਵ, ਪ੍ਰਜਾਪਤ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਜੇ ਚੰਦ ਪਹੁੰਚੇ ਅਤੇ ਉਨ੍ਹਾਂ ਨੇ ਬਚੇ ਦੇ ਇਲਾਜ ਲਈ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ।ਇਸ ਮੌਕੇ ਮਹਾਰਾਜ ਸਵਾਮੀ ਸਤਿਆਨੰਦ ਗਿਰੀ ਜੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।ਇਸ ਤੋਂ ਬਾਅਦ ਸ਼ੰਕਰ ਯਾਦਵ ਨੇ ਉਨ੍ਹਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਕੇਹਾ ਦਾਸ ਦੀ ਨਿੱਕੀ ਜਿਹੀ ਬੇਨਤੀ ਤੇ ਬਚੇ ਦੀ ਮਦਦ ਲਈ ਅੱਗੇ ਆਏ।

Leave a Reply

Your email address will not be published. Required fields are marked *