ਚੰਡੀਗੜ੍ਹ ‘ਚ ਪਾਰਕਿੰਗ ਹੋਵੇਗੀ ਮੁਫ਼ਤ

Chandigarh राजनितिक

Punjab news point : ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿਚ ਭਾਰੀ ਹੰਗਾਮਾ ਹੋਇਆ। ਹੰਗਾਮੇ ਦੌਰਾਨ ਮੀਟਿੰਗ ਵਿਚ 20 ਹਜ਼ਾਰ ਲਿਟਰ ਮੁਫਤ ਪਾਣੀ ਤੇ ਮੁਫਤ ਪਾਰਕਿੰਗ ਦਾ ਏਜੰਡਾ ਹਾਊਸ ਵਿਚ ਲਿਆਂਦਾ ਗਿਆ, ਜਿਸ ਨੂੰ ਪਾਸ ਕਰ ਦਿੱਤਾ ਗਿਆ।ਇਸ ਮਗਰੋਂ ਹੋਰ ਏਜੰਡਿਆਂ ਉਤੇ ਚਰਚਾ ਦੌਰਾਨ ਹਾਕਮ ਧਿਰ ਵੱਲੋਂ ਪਿੰਡ ਬੁੜੈਲ ਦਾ ਇੱਕ ਏਜੰਡਾ ਅਗਲੀ ਮੀਟਿੰਗ ਲਈ ਟਾਲਣ ਨੂੰ ਲੈ ਕੇ ਬਹਿਸ ਹੋਈ, ਜਿਸ ਮਗਰੋਂ ਮੇਅਰ ਨੇ ਭਾਜਪਾ ਕੌਂਸਲਰਾਂ ਕੰਵਰਜੀਤ ਰਾਣਾ ਤੇ ਸੌਰਭ ਜੋਸ਼ੀ ਨੂੰ ਮਾਰਸ਼ਲਾਂ ਦੀ ਮਦਦ ਨਾਲ ਸਦਨ ਵਿਚੋਂ ਬਾਹਰ ਕੱਢ ਦਿੱਤਾ।

ਨਗਰ ਨਿਗਮ ਹਾਊਸ ਮੀਟਿੰਗ ਵਿਚ ਮੁਫ਼ਤ ਪਾਣੀ ਅਤੇ ਪੇਡ ਪਾਰਕਿੰਗ ਮੁਫ਼ਤ ਕਰਨ ਦੇ ਪਾਸ ਕੀਤੇ ਗਏ ਏਜੰਡੇ ਬਾਰੇ ਨਿਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਮੁਫ਼ਤ ਪਾਣੀ ਦੇਣ ਅਤੇ ਪੇਡ ਪਾਰਕਿੰਗ ਮੁਫਤ ਕਰਨ ਦਾ ਸਮਰਥਨ ਜ਼ਰੂਰ ਕਰਦੇ ਹਨ ਪਰ ਕੁਝ ਗੱਲਾਂ ਧਿਆਨ ਦੇਣ ਯੋਗ ਹਨ।

Leave a Reply

Your email address will not be published. Required fields are marked *