ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੀ ਹਰਿਦੁਆਰ ਵਿਖੇ ਹੋਈ ਅਹਿਮ ਮੀਟਿੰਗ

पंजाब राजनितिक

ਦਲਿਤ ਪੱਛੜਿਆ ਸਮਾਜ ਦੇ ਹਿਤਾਂ ਲਈ ਲਏ ਗਏ ਅਹਿਮ ਫੈਸਲੇ – ਮਨਜੀਤ ਬਾਲੀ

Punjab news point : ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੀ ਇੱਕ ਅਹਿਮ ਮੀਟਿੰਗ ਹਰਿਦੁਆਰ ਉਤਰਾਖੰਡ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਰਾਸ਼ਟਰੀ ਪ੍ਰਧਾਨ ਸ੍ਰੀ ਸੁਰੇਸ਼ ਰਠੌਰ ਅਤੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਸ੍ਰੀ ਸੂਰਜ ਭਾਨ ਕਟਾਰੀਆ ਨੇ ਕੀਤੀ। ਮੀਟਿੰਗ ਵਿੱਚ ਉੱਤਰ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪੀਠ ਦੇ ਪ੍ਰਧਾਨ ਅਤੇ ਹੋਰ ਉੱਚ ਅਹੁੱਦੇਦਾਰ ਸ਼ਾਮਲ ਹੋਏ। ਮੀਟਿੰਗ ਚ ਰਾਸ਼ਟਰੀ ਪ੍ਰਧਾਨ ਵਲੋਂ ਰਾਜਾ ਅੰਦਰ ਪੀਠ ਦੀ ਮਜ਼ਬੂਤੀ ਲਈ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਅਤੇ ਉਨਾਂ ਦੇ ਉਪਦੇਸ਼ਾਂ ਨੂੰ ਘਰ ਘਰ ਪਹੁੰਚਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਆ ਰਹੀ 650 ਵੀ ਸ਼ਤਾਬਦੀ ਨੂੰ ਪੂਰੇ ਭਾਰਤ ਅੰਦਰ ਵੱਡੇ ਪੱਧਰ ਤੇ ਮਨਾਉਣ ਵਾਰੇ ਅਤੇ ਸਮਾਗਮਾਂ ਦੀ ਤਿਆਰੀਆਂ ਵਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਹੋ ਰਹੀਆਂ ਲੋਕ ਸਭਾ ਚੋਣਾਂ ਚ ਪੀਠ ਵਲੋਂ ਕਿਸ ਰਾਜਨੀਤਕ ਪਾਰਟੀ ਨੂੰ ਸਮਰਥਨ ਦੇਣਾ ਹੈ ਉਸ ਉੱਪਰ ਵੀ ਬੜੀ ਗਹਿਰਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਪ੍ਰਧਾਨ ਮਨਜੀਤ ਬਾਲੀ ਵਲੋਂ ਦਲਿਤ ਸਮਾਜ ਨੂੰ ਅਖੋਤੀ ਰਾਜਨੀਤਿਕ ਆਗੂਆਂ ਵਲੋਂ ਅੱਖੋਂ ਪਰੋਖੇ ਕਰਨ ਅਤੇ ਖਾਸ ਤੌਰ ਤੇ ਰਵਿਦਾਸੀਆ ਸਮਾਜ ਦੇ ਮਿਹਨਤੀ ਵਰਕਰਾ ਨੂੰ ਅਣਦੇਖਿਆਂ ਕਰਨ ਤੇ ਹਾਈ ਕਮਾਂਡ ਦੇ ਧਿਆਨ ਵੀ ਲਿਆਦਾਂ ਗਿਆ। ਬਾਲੀ ਨੇ ਇਹ ਵੀ ਕਿਹਾ ਕਿ ਉਹ ਹਰਿਦੁਆਰ ਤੋਂ ਪੰਜਾਬ ਚ ਪਹੁੰਚ ਕੇ ਪੂਰੇ ਪੰਜਾਬ ਦਾ ਦੌਰਾ ਕਰਕੇ ਰਵਿਦਾਸੀਆ ਕੌਮ ਦੇ ਮਿਹਨਤਕਸ਼ ਲੋਕਾਂ ਨਾਲ ਤਾਲਮੇਲ ਕਰਕੇ ਪੀਠ ਦੀ ਮਜ਼ਬੂਤੀ ਲਈ ਜਲਦ ਹੀ ਪੰਜਾਬ ਅੰਦਰ ਨਵੀ ਟੀਮ ਦਾ ਗਠਨ ਕੀਤਾ ਜਾਵੇਗਾ। ਇਸ ਮੀਟਿੰਗ ਚ ਪੰਜਾਬ, ਜੰਮੂ ਕਸ਼ਮੀਰ, ਹਰਿਆਣਾ, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਝਾਰਖੰਡ ਦੇ ਪ੍ਰਧਾਨ ਸ਼ਾਮਲ ਹੋਏ। ਇਸ‌ ਮੌਕੇ ਵਿਜੈ ਪ੍ਰੈਮੀ, ਬਲਵੀਰ ਰਤਨ, ਜਸਵੀਰ ਮਹਿਤਾ, ਬਲਵਿੰਦਰ ਟੂਰਾ ਸਰੰਪਚ ਸਕੱਤਰ ਪੰਜਾਬ, ਹਰਦੀਪ ਕੁਮਾਰ ਜੱਸੀ, ਸ਼੍ਰੀਮਤੀ ਉਰਮਿਲਾ, ਧਰਮ ਸਿੰਘ ਸੁਰਜੀਤ ਕੁਮਾਰ, ਰੋਹਿਤ ਗੌਤਮ, ਹਿਤੇਦੰਰ ਚੌਧਰੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *