ਮੁੱਖ ਮੰਤਰੀ ਭਗਵੰਤ ਮਾਨ ਅਤੇ ਇਸ ਦੇ ਮੰਤਰੀ, MLA, ਵਿਸ਼ਾਲ ਰੈਲੀ ਕਰਨ ਸ਼ੁਭਾਸ਼ ਮੰਡੀ ਬਾਘਾਪੁਰਾਣਾ ਵਿਖੇ ਪਹੁੰਚਣ ‘ਤੇ ਪਾਵਰਕਾਮ ਐੰਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਕਾਲੀਆ ਝੰਡੀਆ ਪਰਨੇ ਲੈ ਕੈ ਕੀਤਾ ਵਿਰੋਧ

जालंधर

Punjab news point : ਪਾਵਰਕਾਮ ਐੰਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਿਜਲੀ ਮਹਿਕਮੇ ਵਿੱਚ ਠੇਕੇ ਤੇ ਰੱਖੇ ਮੁਲਾਜ਼ਮ, 5-5 ਸਾਲ ਤੋਂ ਬਿਜਲੀ ਮਹਿਕਮੇ ਵਿੱਚ ਠੇਕੇ ਤੇ ਕੰਮ ਕਰ ਰਹੇ ਸਾਥੀਆ ਨੂੰ ਰੈਗੂਲਰ ਕਰਨ ਦੇ ਸਬੰਧ ਵਿਚ, ਬਿਜਲੀ ਮਹਿਕਮੇ ਵਿੱਚ ਕੰਮ ਕਰਦੇ ਦੌਰਾਨ ਹਾਸਤਾ ਪੀੜਤ ਕਰਮਚਾਰੀਆਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਸੰਬੰਧੀ ਕਈ ਵਾਰ ਮੰਗ ਪੱਤਰ ਦੇ ਦਿੱਤੇ।

ਮੁੱਖ ਮੰਤਰੀ ਭਗਵੰਤ ਮਾਨ ਤੇ ਬਿਜਲੀ ਮੰਤਰੀ ਨੇ ਕਈ ਵਾਰ ਮੀਟਿੰਗਾ ਦਿੱਤੀਆ, ਪਰ ਜਦੋਂ ਮੀਟਿੰਗ ਦਾ ਸਮਾਂ ਆਉਂਦਾ ਇਹ ਕਹਿਕੇ ਸਾਰ ਦਿੱਤਾ ਜਾਂਦਾ ਮੰਤਰੀ ਅੱਜ ਬੀਜੀ ਨੇ, ਸੋ ਅੱਜ ਮਿਤੀ 27-04-2024 ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਸ ਦੇ ਮੰਤਰੀ, MLA, ਵਿਸ਼ਾਲ ਰੈਲੀ ਕਰਨ ਸ਼ੁਭਾਸ਼ ਮੰਡੀ ਬਾਘਾਪੁਰਾਣਾ ਵਿਖੇ ਆਏ। ਸਾਰੇ ਸਰਕਲ ਫਰੀਦਕੋਟ ਸਾਥੀਆ ਨੇ ਸਰਕਾਰ ਦਾ ਵਿਰੋਧ ਕਾਲੀਆ ਝੰਡੀਆ, ਪਰਨੇ ਲੈ ਕੈ ਕੀਤਾ, ਜਿਸ ਵਿੱਚ ਸਰਕਲ ਪ੍ਰਧਾਨ ਫਰੀਦਕੋਟ ਸੁਖਚੈਨ ਸਿੰਘ ਬਰਾੜ, ਹਰਪ੍ਰੀਤ ਸਿੰਘ ਡਵੀਜ਼ਨ ਪ੍ਰਧਾਨ ਬਾਘਾਪੁਰਾਣਾ, ਗੁਰਜੰਟ ਸਿੰਘ ਪ੍ਰਧਾਨ ਸਬ-ਡਵੀਜ਼ਨ ਸਾਊਥ ਸਿਟੀ ਮੋਗਾ, ਰਾਜਵਿੰਦਰ ਸਿੰਘ ਪ੍ਰਧਾਨ ਸਬ-ਡਵੀਜ਼ਨ ਸਬ ਅਰਬਨ ਮੋਗਾ, ਕੁਲਦੀਪ ਸਿੰਘ ਸਕੱਤਰ ਸਬ-ਡਵੀਜ਼ਨ ਸਬ ਅਰਬਨ ਮੋਗਾ, ਪ੍ਰਗਟ ਸਿੰਘ ਪ੍ਰਧਾਨ ਸਬ-ਡਵੀਜ਼ਨ ਡਗਰੂ ਅਤੇ ਜਸਕੀਰਤ ਸਿੰਘ ਗਰਚਾ ਮੋਗਾ ਹਾਜ਼ਰ ਸਨ ।

Leave a Reply

Your email address will not be published. Required fields are marked *