ਨਕਲ ਕਰਦਿਆਂ ਮਾਸਟਰ ਨੇ ਫੜਿਆ, ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਮਾਰੀ ਛਾਲ

पंजाब हादसा

Punjab news point : ਪੰਜਾਬ ਦੇ ਲੁਧਿਆਣਾ ਦੇ PCTE ਕਾਲਜ ਵਿੱਚ ਪੜ੍ਹਦੇ ਬੀ.ਕਾਮ ਦੇ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲੇ ਵਿਦਿਆਰਥੀ ਦਾ ਨਾਂ ਸ਼ਮਸ਼ੇਰ ਹੈ। ਡੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਅੱਜ ਵਿਦਿਆਰਥੀ ਦਾ ਵਾਤਾਵਰਨ ਵਿਗਿਆਨ ਦਾ ਪੇਪਰ ਸੀ। ਪ੍ਰੀਖਿਆ ਦੌਰਾਨ ਅਧਿਆਪਕ ਡਾ.ਚੌਰਸੀਆ ਨੇ ਸ਼ਮਸ਼ੇਰ ‘ਤੇ ਨਕਲ ਮਾਰਨ ਦਾ ਸ਼ੱਕ ਜਤਾਇਆ। ਜਦੋਂ ਉਨ੍ਹਾਂ ਨੇ ਇਸ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸ਼ਮਸ਼ੇਰ ਦੇ ਕੋਲ ਜਿਓਮੈਟਰੀ ਬਾਕਸ ਵਿੱਚੋਂ ਪਰਚੀਆਂ ਮਿਲੀਆਂ। ਜਿਨਾਂ ਉਤੇ ਸਵਾਲਾਂ ਦੇ ਜਵਾਬ ਸਲਿੱਪਾਂ ‘ਤੇ ਲਿਖੇ ਹੋਏ ਸਨ। ਅਧਿਆਪਕ ਚੌਰਸੀਆ ਨੇ ਤੁਰੰਤ ਉਸ ਨੂੰ ਐਗਜ਼ਾਮੀਨਰ ਸੁਪਰਡੈਂਟ ਕੋਲ ਭੇਜ ਦਿੱਤਾ। ਉਥੇ ਸ਼ਮਸ਼ੇਰ ਨੇ ਆਪਣੀ ਗਲਤੀ ਕਬੂਲੀ। ਇਸ ਦੌਰਾਨ ਉਹ ਪ੍ਰੀਖਿਆ ਕੇਂਦਰ ਛੱਡ ਕੇ ਕਾਲਜ ਦੀ ਕਿਸੇ ਹੋਰ ਇਮਾਰਤ ਵਿੱਚ ਚਲਾ ਗਿਆ। ਸ਼ਮਸ਼ੇਰ ਨੇ ਉਸ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਅਧਿਆਪਕ ਖੂਨ ਨਾਲ ਲੱਥਪੱਥ ਹਾਲਤ ਵਿੱਚ ਸ਼ਮਸ਼ੇਰ ਨੂੰ ਤੁਰੰਤ ਡੀਐਮਸੀ ਹਸਪਤਾਲ ਲੈ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Leave a Reply

Your email address will not be published. Required fields are marked *