National : ਪੈਰਿਸ ਉਲੰਪਿਕ ਲਈ ਜਾ ਰਹੇ ਭਾਰਤੀ ਦਲ ਨੂੰ ਮਿਲੇ ਪ੍ਰਧਾਨ ਮੰਤਰੀ

देश राजनितिक

Punjab news point : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਉਲੰਪਿਕ ਲਈ ਜਾ ਰਹੇ ਭਾਰਤੀ ਦਲ ਨਾਲ ਗੱਲਬਾਤ ਕੀਤੀ। ਆਪਣੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਉਲੰਪਿਕ ਲਈ ਜਾਣ ਅਤੇ ਜਿੱਤਣ ਦੇ ਮੂਡ ਵਿਚ ਹੋ ਅਤੇ ਜਦੋਂ ਤੁਸੀਂ ਜਿੱਤਣ ਤੋਂ ਬਾਅਦ ਵਾਪਸ ਆਓਗੇ ਤਾਂ ਮੈਂ ਤੁਹਾਡਾ ਸਵਾਗਤ ਕਰਨ ਦੇ ਮੂਡ ਵਿਚ ਹਾਂ। ਉਨ੍ਹਾਂ ਕਿਹਾ ਕਿ ਮੈਂ ਕੋਸ਼ਿਸ਼ ਕਰਦਾ ਹਾਂ ਕਿ ਖ਼ੇਡ ਜਗਤ ਨਾਲ ਜੁੜੇ ਆਪਣੇ ਦੇਸ਼ ਦੇ ਸਿਤਾਰਿਆਂ ਨੂੰ ਮਿਲਦਾ ਰਹਾਂ, ਨਵੀਆਂ-ਨਵੀਆਂ ਗੱਲਾਂ ਸਿੱਖਦਾ ਰਹਾਂ ਅਤੇ ਉਨ੍ਹਾਂ ਦੇ ਯਤਨਾਂ ਨੂੰ ਸਮਝਦਾ ਰਹਾਂ ਅਤੇ ਸਰਕਾਰ ਹੋਣ ਦੇ ਨਾਤੇ ਜੇਕਰ ਸਿਸਟਮ ’ਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ, ਕੁਝ ਯਤਨ ਵਧਾਉਣ ਦੀ ਲੋੜ ਹੈ ਤਾਂ ਮੈਂ ਇਸ ਦਿਸ਼ਾ ਵਿਚ ਕੰਮ ਕਰਦਾ ਰਹਾਂ। ਉਨ੍ਹਾਂ ਅੱਗੇ ਕਿਹਾ ਕਿ ਮੈਂ ਹਰ ਕਿਸੇ ਨਾਲ ਸਿੱਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹਾਂ।

Leave a Reply

Your email address will not be published. Required fields are marked *