ਵਿਸ਼ੇਸ ਸਹਿਯੋਗ ਦੇਣ ਵਾਲੇ ਮੈਂਬਰਾਂਨ ਨੂੰ ਯੂਨੀਅਨ ਵਲੋਂ ਕੀਤਾ ਸਨਮਾਨਿਤ
Punjab news point : ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਸੂਬੇਦਾਰ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਪ੍ਰਧਾਨ ਨੇ ਮੈਂਬਰਾਂਨ ਨੂੰ ਪੈਨਸ਼ਨ ਸੰਬੰਧੀ ਪੇਸ਼ ਆ ਰਹਿਆਂ ਸਮੱਸਿਆਵਾਂ ਬਾਰੇ ਜਾਣਕਾਰੀ ਲੈ ਕੇ ਉਨ੍ਹਾਂ ਦੇ ਸਮਾਧਾਨ ਲਈ ਵਿਚਾਰ ਵਟਾਂਦਰਾ ਕੀਤਾ। ਉਨਾਂ ਦੱਸਿਆ ਕਿ ਈ ਸੀ ਐਚ ਐਸ ਪੋਲੀਕਲੀਨਿਕ ਤੇ ਸੀ ਐਸ ਡੀ ਕੰਟੀਨ ਦੀ ਕਾਰਜਪ੍ਰਣਾਲੀ ਵਿੱਚ ਕੁਝ ਸੁਧਾਰ ਹੋਇਆ ਹੈ। ਯੂਨੀਅਨ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਲਗਭਗ 25 ਕੂ ਸਾਲ ਪਹਿਲਾਂ ਇਹ ਯੂਨੀਅਨ ਸੈਲ ਦੇ ਰੂਪ ਵਿੱਚ ਸੂਬੇਦਾਰ ਮੁਖਤਿਆਰ ਸਿੰਘ ਵਲੋਂ ਗਠਨ ਕੀਤੀ ਸੀ। ਇਹ ਸੰਗਠਨ ਡਿਫੈਂਸ ਪੈਨਸ਼ਨਰਾਂ ਦੇ ਹਿੱਤਾਂ ਲਈ ਲਗਾਤਾਰ ਆਪਣੀਆਂ ਨਿਸ਼ਕਾਮ ਸੇਵਾਵਾਂ ਨਿਭਾਅ ਰਿਹਾ। ਯੂਨੀਅਨ ਧਾਰਮਿਕ /ਸਮਾਜਿਕ ਕਾਰਜਾਂ ਵੀ ਵਧ ਚੜ ਕੇ ਹਿੱਸਾ ਲੈ ਰਹੀ ਹੈ ਤੇ ਜਰੂਰਤਮੰਦ ਪਰਿਵਾਰਾਂ ਨੂੰ ਸਮਰਥਾ ਅਨੁਸਾਰ ਸਹਿਯੋਗ ਦੇਣ ਲਈ ਵੀ ਅੱਗੇ ਰਹਿੰਦੀ ਹੈ ਜੋ ਕਿ ਬਹੁਤ ਹੀ ਸਤਿਕਾਰ ਯੋਗ ਮੈਂਬਰਾਂਨ ਦੇ ਯੋਗਦਾਨ ਸਦਕਾ ਹੀ ਸੰਭਵ ਹੈ। ਉਨ੍ਹਾਂ ਭਲਾਈ ਕਾਰਜਾਂ ਲਈ ਵਿਸ਼ੇਸ਼ ਯੋਗਦਾਨ ਦੇਣ ਲਈ ਮੈਂਬਰਾਂਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੈਂਬਰਾਂਨ ਨੇ ਪ੍ਰਧਾਨ ਗਿੱਲ ਦਾ ਉਕਤ ਸਨਮਾਨ ਲਈ ਹਾਰਦਿਕ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਹਮੇਸ਼ਾ ਹਰ ਭਲਾਈ ਕਾਰਜਾਂ ਲਈ ਸੰਪੂਰਨ ਸਹਿਯੋਗ ਦੇਣਗੇ।ਮੀਟਿੰਗ ਵਿੱਚ ਕੈਪਟਨ ਗੁਰਚਰਨ ਸਿੰਘ,ਸੂਬੇਦਾਰ ਰਾਮ ਸਿੰਘ,ਕਰਨੈਲ ਸਿੰਘ,ਸੁਖਮੰਦਰ ਸਿੰਘ,ਸਰਵਨ ਸਿੰਘ,ਤੇਜਾ ਸਿੰਘ,ਜੰਗ ਸਿੰਘ,ਰਣਜੀਤ ਸਿੰਘ,ਮੇਜਰ ਸਿੰਘ,ਜਸਵੰਤ ਸਿੰਘ ਜੋੜਾ,ਸੁਰਿੰਦਰ ਪਾਲ,ਪਿਆਰਾ ਸਿੰਘ ਗਰੇਵਾਲ,ਹਰਪਾਲ ਸਿੰਘ,ਸੁਖਦਰਸ਼ਨ ਸਿੰਘ,ਬੂਟਾ ਸਿੰਘ,ਮਿੱਠਾ ਸਿੰਘ ਆਦ ਤੋਂ ਇਲਾਵਾ ਬਹੁਤ ਗਿਣਤੀ ਵਿੱਚ ਸਾਬਕਾ ਸੈਨਿਕ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਹਾਜ਼ਰੀਨ ਨੇ ਲਾਈਟ ਰਿਫਰੈਸ਼ਮੈਂਟ ਦਾ ਅਨੰਦ ਮਾਣਿਆ ਤੇ ਆਪਸੀ ਗੁਫ਼ਤ ਗੂਹ ਕੀਤੀ।

