Punjab news point : ਹਿਮਾਚਲ ਪ੍ਰਦੇਸ਼ ਦੇ ਸੋਲਾਂਗ ਘਾਟੀ ’ਚ ਬੱਦਲ ਫਟਣ ਨਾਲ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ। ਦਰਿਆ ਦਾ ਪਾਣੀ ਨੇੜਲੇ ਇਲਾਕਿਆਂ ’ਚ ਭਾਰੀ ਤਬਾਹੀ ਮਚਾ ਰਿਹਾ ਹੈ, ਕਈ ਥਾਵਾਂ ’ਤੇ ਨੂੰ ਨੁਕਸਾਨ ਪਹੁੰਚਿਆ ਹੈ।
ਮਨਾਲੀ ਤੋਂ ਤਕਰੀਬਨ 12 ਕਿਲੋਮੀਟਰ ਦੂਰ ਹਾਈਵੇਅ ਦਾ ਇੱਕ ਹਿੱਸਾ ਦਰਿਆ ’ਚ ਸਮਾ ਗਿਆ, ਜਿਸ ਤੋਂ ਬਾਅਦ ਐਨਐੱਚਏਆਈ (NHAI) ਵਲੋਂ ਆਵਾਜਾਈ ਨੂੰ ਆਰਜੀ ਤੌਰ ’ਤੇ ਰੋਕ ਦਿੱਤਾ ਗਿਆ ਹੈ। ਇਸ ਦੌਰਾਨ 3 ਘਰ ਵੀ ਵਹਿ ਗਏ ਹਨ, ਪੀੜਤਾਂ ਨੂੰ ਅਸਥਾਈ ਤੌਰ ’ਤੇ ਸਕੂਲਾਂ ’ਚ ਪਨਾਹ ਦਿੱਤੀ ਗਈ ਹੈ।
ਅਟਲ ਸੁਰੰਗ ਨੂੰ ਜਾਣ ਵਾਲਾ ਰਾਹ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਵਾਹਨਾਂ ਨੂੰ ਰੋਹਤਾਂਗ ਦੱਰੇ ਵੱਲ ਮੋੜਿਆ ਜਾ ਰਿਹਾ ਹੈ। ਬਾਰਡਰ ਰੋਡ ਆਰਗੇਨਾਈਜੇਸ਼ਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲ਼ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ ਅਤੇ ਜਲਦ ਹੀ ਹਾਈਵੇਅ ’ਤੇ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ।

