ਸਾਬਕਾ ਸੈਨਿਕਾਂ ਨੇ ਸੰਯੁਕਤ ਰੂਪ ਵਿੱਚ ਕਾਰਗਿਲ ਦੇ ਸ਼ਹੀਦਾਂ ਨੂੰ ਕੀਤਾ ਨਮਨ

पंजाब राजनितिक

ਸਾਬਕਾ ਸੈਨਿਕ ਸੰਯੁਕਤ ਕਮੇਟੀ ਜਿਲਾ ਮੋਗਾ ਵਲੋਂ ਕਾਰਗਿਲ ਵਿਜੇ ਦਿਹਾੜੇ ਤੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਕੈਂਡਲ ਮਾਰਚ

Punjab news point := ਜਿਲਾ ਮੋਗਾ ਵਿੱਚ ਸਾਬਕਾ ਸੈਨਿਕਾਂ ਦੇ ਵੱਖ ਵੱਖ ਸੰਗਠਨਾਂ ਨੂੰ ਇਕਜੁੱਟ ਕਰਕੇ ਬਣੀ ਸਾਬਕਾ ਸੈਨਿਕ ਸੰਯੁਕਤ ਕਮੇਟੀ ਡਿਫੈਂਸ ਪੈਨਸ਼ਨਰਾਂ ਦੇ ਹਿੱਤ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਧਾਰਮਿਕ,ਸਮਾਜਿਕ ਕੰਮਾਂ ਦੇ ਨਾਲ ਨਾਲ ਜਰੂਰਤਮੰਦ ਪਰਿਵਾਰਾਂ ਨੂੰ ਸਮਰੱਥਾ ਮੁਤਾਬਕ ਸਹਾਇਤਾ, ਦੁੱਖ ਸੁੱਖ ਵਿੱਚ ਸਾਂਝ ਪਾਉਣਾ ਆਦ ਤੇ ਵਾਤਾਵਰਣ ਸੁਰੱਖਿਆ ਲਈ ਪ੍ਰਸ਼ਾਸਨਿਕ ਸਹਿਯੋਗ ਦੇ ਰਹੀ ਹੈ। ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਸ਼ਹੀਦਾਂ ਦੇ ਜਨਮ ਤੇ ਸ਼ਹੀਦੀ ਵਿਹਾੜੇ ਸ਼ਰਧਾਪੂਰਵਕ ਮਨਾ ਕੇ ਨਵੀਂ ਪੀੜੀ ਨੂੰ ਜਾਗਰੂਕ ਕਰ ਰਹੇ ਹਨ। ਏਸ ਕੜੀ ਤਹਿਤ ਕਾਰਗਿਲ ਵਿਜੇ ਦਿਹਾੜੇ ਤੇ ਕਾਰਗਿਲ ਯੁੱਧ ਦੋਰਾਨ ਭਾਰਤੀ ਸੈਨਾ ਦੇ 527 ਸ਼ੂਰਵੀਰ ਸ਼ਹੀਦ ਸੈਨਿਕਾਂ ਨੂੰ ਨਮਨ ਕਰਦਿਆਂ ਸਾਬਕਾ ਸੈਨਿਕਾਂ ਨੇ ਮੋਗਾ ਦੇ ਸਿਵਿਲ ਹਸਪਤਾਲ ਤੋਂ ਸ਼ਹੀਦ ਭਗਤ ਸਿੰਘ ਮਾਰਕੀਟ ਨੇੜੇ ਬੱਸ ਸਟੈਂਡ ਤੱਕ ਕੈੰਡਲ ਮਾਰਚ ਕੀਤਾ। ਵੱਖ ਵੱਖ ਬੁਲਾਰਿਆਂ ਸੂਬੇਦਾਰ ਜਗਜੀਤ ਸਿੰਘ,ਸੂਬੇਦਾਰ ਹਰਦੀਪ ਸਿੰਘ,ਕੈਪਟਨ ਬਿੱਕਰ ਸਿੰਘ,ਕੈਪਟਨ ਸੁਰਜੀਤ ਸਿੰਘ,ਕੈਪਟਨ ਅਮਰਜੀਤ ਸਿੰਘ,ਕੈਪਟਨ ਪ੍ਰਤਾਪ ਸਿੰਘ, ਕੈਪਟਨ ਜਗਰਾਜ ਸਿੰਘ, ਕੈਪਟਨ ਬਹਾਦਰ ਸਿੰਘ ਤੇ ਪ੍ਰਸ਼ਾਸਨਿਕ ਅਧਿਕਾਰੀ ਆਦ ਨੇ ਕਾਰਗਿਲ ਯੁੱਧ ਬਾਰੇ ਵਿਸਥਾਰ ਪੂਰਵਕ ਚਾਨਣਾਂ ਪਾਇਆ। ਭਾਰਤੀ ਸੈਨਿਕਾਂ ਦੀ ਬਹਾਦੁਰੀ ਸਦਕਾ ਪਾਕ ਸੈਨਾ ਨੂੰ ਆਪਣੇ ਕਬਜੇ ਵਾਲੇ ਖੇਤਰ ਤੋਂ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਜੋ ਕਿ ਭਾਰਤ ਦੀ ਇਤਿਹਾਸਕ ਜਿੱਤ ਦਾ ਪ੍ਰਤੀਕ ਸੀ। ਇਸ ਲੜਾਈ ਦੋਰਾਨ ਸ਼ਹੀਦ ਹੋਏ ਸੈਨਿਕਾਂ ਦੇ ਸਰਵਉੱਚ ਬਲਿਦਾਨ ਨੂੰ ਸਨਮਾਨ ਦੇਣ ਦੀ ਯਾਦ ਵਿੱਚ ਹਰ ਸਾਲ “ਕਾਰਗਿਲ ਵਿਜੇ ਦਿਵਸ” ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕੈਂਡਲ ਮਾਰਚ ਵਿੱਚ ਮੋਗਾ, ਬਾਘਾ ਪਰਾਣਾ, ਮਾਣੂਕੇ ਗਿੱਲ, ਡਾਲਾ, ਕੋਕਰੀ ਕਲਾਂ, ਭਿੰਡਰ ਕਲਾਂ, ਮਾਛੀ ਕੇ ਤੇ ਕਿਸ਼ਨ ਪੁਰਾ ਕਲਾਂ ਆਦ ਦੇ ਸਾਬਕਾ ਸੈਨਿਕਾਂ ਨੇ ਭਾਗ ਲਿਆ। ਕੈਪਟਨ ਬਿੱਕਰ ਸਿੰਘ ਨੇ ਪ੍ਰੋਗ੍ਰਾਮ ਲੀਕੀਆ ਤੇ ਸੰਪੂਰਨ ਪ੍ਰਬੰਧ ਕੀਤਾ। ਸੰਗਠਨ ਦੇ ਚੇਅਰਮੈਨ ਨੇ ਉਕਤ ਪ੍ਰੋਗ੍ਰਾਮ ਸ਼ਰਧਾਪੂਰਵਕ ਮਨਾਉਣ ਲਈ ਸਾਬਕਾ ਸੈਨਿਕ ਸੰਗਠਨਾਂ ਦੇ ਮੁੱਖੀਆ ਤੇ ਸਮੂਹ ਮੈਂਬਰਾਂਨ ਦਾ ਹਾਰਦਿਕ ਧੰਨਵਾਦ ਕੀਤਾ।

Leave a Reply

Your email address will not be published. Required fields are marked *