Pubjab news point : ਮੋਗਾ,ਅਜ ਸ਼੍ਰੀ ਅਯੋਧਿਆ ਰਾਮ ਮੰਦਰ ਵਿਚ ਆਲ ਇੰਡੀਆ ਹਿੰਦੂ ਸਟੂਡੈਂਟ ਫੈਡੰਰੇਸ਼ਨ ਅਤੇ ਸ਼੍ਰੀ ਹਿੰਦੂ ਤਖ਼ਤ ਕੀ ਅਹਿਮ ਬੈਠਕ ਹੋਈ ਬੈਠਕ ਵਿੱਚ ਖਾਸ ਕਰਕੇ ਸੰਤ ਸਮਾਜ, ਆਲ ਇੰਡੀਆ ਹਿੰਦੂ ਸਟੂਡੈਂਟ ਫੈਡੰਰੇਸ਼ਨ, ਅਤੇ ਸ਼ਕਤੀ ਸੈਨਾ ਸੰਘ ਦੇ ਮੁਖੀ ਮਹਾਮੰਡਲੇਸ਼ਵਰ ਸਵਾਮੀ ਸਤਿਆਨੰਦ ਗਿਰੀ ਜੀ ਮਹਾਰਾਜ ਜੂਨਾ ਅਖਾੜਾ, ਪਟਿਆਲਾ ਤੋਂ ਸ਼੍ਰੀ ਹਿੰਦੂ ਤਖ਼ਤ ਦੇ ਮੁਖੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਅਤੇ ਫ਼ਿਰੋਜ਼ਪੁਰ ਸ਼ਹਿਰ ਤੋਂ ਮਹੰਤ ਬਲਦੇਵ ਗਿਰੀ ਜੀ ਮਹਾਰਾਜ ਅਤੇ ਮਹੰਤ ਅਰੁਣ ਗਿਰੀ ਜੀ ਅੰਮਿ੍ਤਸਰ ਸਾਹਿਬ ਮਹਾਰਾਜ ,ਫ਼ਿਰੋਜ਼ਪੁਰ ਤੋਂ ਆਏ ਮਹੰਤ ਬਾਲਕ ਗਿਰੀ ਜੀ ਮਹਾਰਾਜ ਦਾ ਮੋਗਾ ਸ਼ਹਿਰ ‘ਚ ਪੁੱਜਣ ‘ਤੇ ਟੀਮ ਸ਼ੰਕਰ ਯਾਦਵ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸੰਸਥਾ ਵਿੱਚ ਕਈ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਵਿੱਚ ਜਗਰਾਉਂ ਤੋਂ ਵਿੱਕੀ ਗੁਪਤਾ ਨੂੰ ਸ਼ਕਤੀ ਸੈਨਾ ਸੰਘ ਦਾ ਰਾਸ਼ਟਰੀ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ,ਸੁਸ਼ੀਲ ਮਿੱਢਾ ਜੀ ਨੂੰ ਉੱਤਰ ਭਾਰਤ ਪ੍ਰਧਾਨ ,ਜਸਮੀਤ ਜੋਤੀ ਨੂੰ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ, ਇਸ ਦੇ ਨਾਲ ਹੀ ਲਵਲੀ ਅਤੇ ਕੁਲਬੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਵਾਇਸ ਪ੍ਰਧਾਨ, ਅਮਨ ਸਿੰਘ ਅਤੇ ਪ੍ਰੀਤ ਨੂੰ ਵਾਇਸ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ, ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਹਾਮੰਡਲੇਸ਼ਵਰ ਸਵਾਮੀ ਸਤਿਆਨੰਦ ਗਿਰੀ ਜੀ ਮਹਾਰਾਜ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਬਹੁਤ ਮਿਹਨਤ ਕੀਤੀ,ਅਤੇ ਜਥੇਬੰਦੀ ਦੀ ਤਰਫੋਂ ਪੂਰੇ ਪੰਜਾਬ ਵਿੱਚ ਸੀਨੀਅਰ ਅਸਾਮੀਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।ਉਨ੍ਹਾਂ ਦੇਸ਼ ਦੇ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੁੜਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਦਾ ਸਨਾਤਨ ਸੱਭਿਆਚਾਰ ਨੂੰ ਬਚਾਉਣ ਲਈ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਜਿਸ ਵਿੱਚ ਲਵਪ੍ਰੀਤ ਸਿੰਘ , ਇਸ਼ਮੀਤ ਸਿੰਘ, ਗੋਪੀ, ਸਾਗਰ, ਕੁਮਾਰ, ਭੀਮ ਸਿੰਘ, ਪਵਿੱਤਰ ਸਿੰਘ, ਮੋਨੂੰ ਕੁਮਾਰ, ਰੋਹਿਤ, ਜਸ਼ਨ, ਹਨੀ, ਜਗਦੀਪ, ਦੀਪ, ਕਾਲੂ, ਸੋਨੂੰ, ਰਾਮ, ਰਾਜੀਵ, ਮੁਖਤਿਆਰ ਸਿੰਘ, ਜਗਰਾਉਂ ਤੋਂ ਸੰਦੀਪ, ਗਗਨ, ਉਨ੍ਹਾਂ ਦੀ ਸਮੂਹ ਟੀਮ ਅਤੇ ਹੋਰ ਮੈਂਬਰ ਹਾਜ਼ਰ ਸਨ

