Punjab news point : ਪੰਜਾਬ ਵਿਚ ਮੌਸਮ ਇਕਦਮ ਬਦਲ ਗਿਆ ਗਿਆ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਅੱਜ ਸਵੇਰ ਤੋਂ ਬਾਰਿਸ਼ ਹੋ ਰਹੀ ਹੈ। ਕਈ ਥਾਵਾਂ ਉਤੇ ਗੜ੍ਹੇਮਾਰੀ ਵੀ ਹੋ ਰਹੀ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ‘ਚ ਕਈ ਥਾਈਂ ਗੜੇਮਾਰੀ ਦੀਆਂ ਖਬਰਾਂ ਹਨ। ਕਸਬਾ ਗੁਰੂਹਰਸਹਾਏ ‘ਚ ਲਗਾਤਾਰ ਗੜੇਮਾਰੀ ਹੋ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਜ਼ਿਲ੍ਹਿਆਂ ਵਿਚ ਗੜੇਮਾਰੀ ਦੇ ਨਾਲ ਭਾਰੀ ਬਾਰਸ਼ ਦੀਆਂ ਖਬਰਾਂ ਆ ਰਹੀਆਂ ਹਨ।ਮੌਸਮ ਵਿਭਾਗ ਨੇ 27, 28 ਅਤੇ 29 ਦਸੰਬਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਾਲ ਦੀ ਸ਼ੁਰੂਆਤ ਰਿਕਾਰਡ ਤੋੜ ਠੰਡ ਨਾਲ ਹੋਵੇਗੀ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਇਸ ਸਮੇਂ ਬਾਰਸ਼ ਹੋ ਰਹੀ ਹੈ। ਇਹ ਸਿਲਸਲਾ ਕੁਝ ਦਿਨ ਜਾਰੀ ਰਹੇ ਸਕਦਾ ਹੈ।

