510 ਭਾਰਤੀਆਂ ਨੂੰ ਲੈ ਕੇ ਪਹੁੰਚੇ 2 ਜਹਾਜ਼

देश

Punjab news point : ਮਿਆਂਮਾਰ ਵੱਲੋਂ ਵਾਪਸ ਭੇਜੇ ਭਾਰਤੀਆਂ ਵਿਚ ਵੱਡੀ ਗਿਣਤੀ ਪੰਜਾਬੀ ਹਨ। ਇਨ੍ਹਾਂ ਭਾਰਤੀਆਂ ਨੂੰ ਉਡਾਣਾਂ ਰਾਹੀਂ ਦਿੱਲੀ ਏਅਰਪੋਰਟ ’ਤੇ ਲਿਆਂਦਾ ਗਿਆ ਹੈ। ਇਹ ਸਾਰੇ 510 ਭਾਰਤੀਆਂ ਵਿਚੋਂ 49 ਪੰਜਾਬੀ ਹਨ। ਇਨ੍ਹਾਂ ਨੂੰ ਦਿੱਲੀ ਤੋਂ ਲਿਆਉਣ ਲਈ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਦੀ ਡਿਊਟੀ ਲੱਗੀ ਸੀ।

ਮਿਆਂਮਾਰ ਤੋਂ ਵਾਪਸ ਭੇਜੇ ਇਨ੍ਹਾਂ ਭਾਰਤੀਆਂ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਵਿਅਕਤੀ ਹਨ, ਜਿਨ੍ਹਾਂ ਵਿਚ ਪੰਜ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ। ਸਾਰੇ ਪੰਜਾਬੀਆਂ ਨੂੰ ਫ਼ਤਹਿਗੜ੍ਹ ਸਾਹਿਬ ਦੀ ਪੁਲ੍ਸ ਲਾਈਨ ਵਿੱਚ ਇਕੱਠੇ ਰੱਖਿਆ ਗਿਆ। ਇੱਥੇ ਸਾਰਿਆਂ ਦਾ ਪਹਿਲਾਂ ਅਪਰਾਧਿਕ ਰਿਕਾਰਡ ਚੈੱਕ ਹੋਇਆ ਅਤੇ ਇਨ੍ਹਾਂ ਦਾ ਪਿਛੋਕੜ ਕਿਸੇ ਅਪਰਾਧਿਕ ਗਤੀਵਿਧੀਆਂ ਨਾਲ ਨਾ ਜੁੜਿਆ ਹੋਣ ਉਤੇ ਇਹ ਸਾਰੇ ਆਪੋ-ਆਪਣੇ ਜ਼ਿਲ੍ਹਿਆਂ ਨੂੰ ਭੇਜੇ ਗਏ ਹਨ। ਮਿਆਂਮਾਰ ਤੋਂ ਵਾਪਸ ਭੇਜੇ ਪੰਜਾਬੀਆਂ ਵਿੱਚ ਜ਼ਿਆਦਾਤਰ ਅੰਮ੍ਰਿਤਸਰ, ਜਲੰਧਰ, ਕਪੂਰਥਲਾ ਤੇ ਤਰਨ ਤਾਰਨ ਨਾਲ ਸਬੰਧਤ ਹਨ। ਵੇਰਵਿਆਂ ਮੁਤਾਬਕ ਇਹ ਸਾਰੇ ਨੌਜਵਾਨ ਸਾਈਬਰ ਕ੍ਰਾਈਮ ਗਰੋਹ ਦਾ ਸ਼ਿਕਾਰ ਹੋਏ ਹਨ।

Leave a Reply

Your email address will not be published. Required fields are marked *