ਮਾਨਯੋਗ ਸ਼੍ਰੀ ਗੌਰਵ ਤੂਰਾ IPS, SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ, ਕਪੂਰਥਲਾ ਜਿਲੇ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆ ਨੂੰ ਕਾਬ ਕਰਨ ਲਈ ਸ੍ਰੀ ਸਰਬਜੀਤ ਰਾਏ ਪੁਲਿਸ ਕਪਤਾਨ ਤਫਤੀਸ, ਸ੍ਰੀ ਦੀਪ ਕਰਨ ਸਿੰਘ ਡੀ ਐਸ ਪੀ ਸਾਹਿਬ ਸਬ ਡਵੀਜਨ ਕਪੂਰਥਲਾ ਅਤੇ ਇੰਸਪੈਕਟਰ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਸਦਰ ਕਪੂਰਥਲਾ ਨੂੰ ਇਸ ਸੰਬੰਧੀ ਸਪੈਸ਼ਲ ਹਦਾਇਤਾ ਕੀਤੀਆ ਗਈਆ ਸਨ। ਜਿਸ ਸਬੰਧੀ ASI ਦਵਿੰਦਰਪਾਲ ਨੰਬਰ 78/ਕਪੂ ਇੰਚਾਰਜ ਚੌਂਕੀ ਭੁਲਾਣਾ ਥਾਣਾ ਸਦਰ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਸਤਿੰਦਰ ਸਿੰਘ ਪੁੱਤਰ ਦੰਬਰ ਲਾਲ ਵਾਸੀ ਮਲੀਨ ਗੋਟੀਆ ਥਾ ਬਜੀਰਗੰਜ ਜਿਲਾ ਬਦਾਯੂ ਉੱਤਰ ਪ੍ਰਦੇਸ਼ ਪਾਸੋ 500 ਗ੍ਰਾਮ ਆਫੀਮ ਬ੍ਰਾਮਦ ਕੀਤੀ। ਜਿਸ ਤੇ ਸਤਿੰਦਰ ਕੁਮਾਰ ਪੁੱਤਰ ਦੰਬਰ ਲਾਲ ਵਾਸੀ ਮਲੀਨ ਗੋਟੀਆ ਥਾਣਾ ਬਜੀਰਗੰਜ ਜਿਲਾ ਬਦਾਯੂ ਉੱਤਰ ਪ੍ਰਦੇਸ਼ ਦੇ ਖਿਲਾਫ ਮੁਕੱਦਮਾ ਨੰਬਰ 47 ਮਿਤੀ 10.03.2025 ਅ/ਧ 18-61-85 NDPS ACT ਥਾਣਾ ਸਦਰ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ। ਇਸ ਤੋਂ ਇਲਾਵਾ ਦੇਸ਼ੀ ਪਾਸੋ ਹੋਰ ਪੁੱਛ ਗਿੱਛ ਜਾਰੀ ਹੈ।

