ਲੋੜਵੰਦਾਂ ਨੂੰ ਆਰਥਿਕ ਇਮਦਾਦ ਦੇ ਨਾਲ ਨਾਲ ਡਾਇਲਸਿਸ ਦੇ ਮਰੀਜ਼ਾਂ ਨੂੰ ਕਿੱਟਾਂ ਅਤੇ ਹੋਰ ਜ਼ਰੂਰੀ ਸਮੱਗਰੀ ਵੰਡੀ ਗਈ

जालंधर

Punjab news point, ਜਲੰਧਰ (ਰਜਿੰਦਰ ਕੁਮਾਰ ਕੰਡਾ) ਉੱਘੇ ਸਮਾਜਸੇਵੀ ਡਾ. ਐਸ. ਪੀ. ਸਿੰਘ ਓਬਰਾਏ ਦੁਆਰਾ ਚਲਾਈ ਜਾ ਰਹੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟ੍ਰੱਸਟ ਦੀ ਦੋਆਬਾ ਇਕਾਈ ਵਲੋਂ ਹਰ ਮਹੀਨੇ ਦੇ ਤਰ੍ਹਾਂ ਇਸ ਵਾਰ ਵੀ ਲੋੜਵੰਦਾਂ ਨੂੰ ਆਰਥਿਕ ਇਮਦਾਦ ਦੇ ਨਾਲ ਨਾਲ ਡਾਇਲਸਿਸ ਦੇ ਮਰੀਜ਼ਾਂ ਨੂੰ ਕਿੱਟਾਂ ਅਤੇ ਹੋਰ ਜ਼ਰੂਰੀ ਸਮੱਗਰੀ ਵੰਡੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ. ਅਮਰਜੋਤ ਸਿੰਘ ਦੇ ਨਾਲ-ਨਾਲ ਮੈਂਬਰ ਸ. ਆਤਮ ਪ੍ਰਕਾਸ਼ ਸਿੰਘ, ਸ. ਮਨਮੋਹਨ ਸਿੰਘ, ਸ਼੍ਰੀ ਰਜਿੰਦਰ ਕੁਮਾਰ, ਸ਼੍ਰੀ ਗੁਰਵਿੰਦਰ ਸਿੰਘ ਅਤੇ ਸ਼੍ਰੀਮਤੀ ਕੁਸਮ ਸ਼ਰਮਾ ਮੌਜੂਦ ਸਨ। ਨਕੋਦਰ ਟੀਮ ਤੋਂ ਸ਼੍ਰੀ ਗੁਰਨਾਮ (ਨਕੋਦਰ ਪ੍ਰਧਾਨ), ਸ. ਸੁਰਿੰਦਰ ਪਾਲ ਸਿੰਘ ਅਤੇ ਬੀ. ਐਸ. ਮਠਾਰੂ ਵੀ ਮੌਜੂਦ ਸਨ। ਸ਼੍ਰੀ ਗੁਰਮੀਤ ਸਿੰਘ (ਸਾਬਕਾ ਕੋਨਸਲਰ – ਲੱਧੇਵਾਲੀ) ਵਿਸ਼ੇਸ਼ ਤੌਰ ‘ਤੇ ਹਾਜ਼ਿਰ ਰਹੇ। ਇਸ ਮੌਕੇ ਲੱਗਭਗ 40 ਲੋੜਵੰਦਾਂ ਦੀ ਸਾਹਹਿਤਾ ਕੀਤੀ ਗਈ। ਸ. ਆਤਮ ਪ੍ਰਕਾਸ਼ ਨੇ ਇਸ ਮੌਕੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਤੇ ਇਸ ਨੂੰ ਆਮ ਵਰਤਾਰੇ ਵਿਚ ਵੱਧ ਤੋਂ ਵੱਧ ਲਿਆਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *