Punjab news point : ਮੋਹਾਲੀ: ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਸਥਿਤ ਸੀਪੀ-67 ਮਾਲ ਦੇ ਬਾਹਰ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਇੱਕ ਟਰਾਲੀ ਸੜਕ ‘ਤੇ 15-20 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਈ।ਜਾਣਕਾਰੀ ਅਨੁਸਾਰ ਟਰਾਲੀ ਦੇ ਡਰਾਈਵਰ ਨੇ ਦੱਸਿਆ ਕਿ ਉਹ ਹਰਿਆਣਾ ਤੋਂ ਕੀਰਤਪੁਰ ਸਾਹਿਬ ਸਾਮਾਨ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਟਰਾਲੀ ਸੀਪੀ-67 ਮਾਲ ਦੇ ਬਾਹਰ ਸੜਕ ‘ਤੇ ਇੱਕ ਟੋਏ ਵਿੱਚ ਡਿੱਗ ਗਈ। ਡਰਾਈਵਰ ਅਨੁਸਾਰ 3-4 ਵਾਹਨਾਂ ਨੂੰ ਬਚਾਉਂਦੇ ਹੋਏ ਉਸਦੀ ਟਰਾਲੀ ਇਸ ਟੋਏ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਡਰਾਈਵਰ ਜ਼ਖਮੀ ਹੋ ਗਿਆ ਹੈ। ਡਰਾਈਵਰ ਨੇ ਇਹ ਵੀ ਦੱਸਿਆ ਕਿ ਹਾਦਸੇ ਨੂੰ 8 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਹੁਣ ਤੱਕ ਕੋਈ ਵੀ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ।

