PNP : ਬੁਢਲਾਡਾ ਸ਼ਹਿਰ ਦੇ ਪੀ.ਆਰ.ਟੀ.ਸੀ. ਡਿਪੂ ਵਿਖੇ ਆਰਜ਼ੀ ਕਰਮਚਾਰੀਆਂ ਦੀ ਹੜਤਾਲ ਕਾਰਨ ਅੱਜ ਬੱਸਾਂ ਰੋਕੀਆਂ ਗਈਆਂ ਅਤੇ ਆਰਜ਼ੀ ਕਰਮਚਾਰੀਆਂ ਨੇ ਨਿਗਮ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਹੈ ਕਿ ਆਰਜ਼ੀ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ।
ਉਨ੍ਹਾਂ ਦੀ ਮੰਗ ਹੈ ਕਿ ਕਿਲੋਮੀਟਰ ਸਕੀਮ ਤਹਿਤ ਦਿੱਤੀਆਂ ਜਾਣ ਵਾਲੀਆਂ ਬੱਸਾਂ ਨੂੰ ਰੋਕ ਕੇ ਸਰਕਾਰੀ ਬੱਸਾਂ ਦੀ ਗਿਣਤੀ ਵਧਾਈ ਜਾਵੇ। ਕੈਜ਼ੂਅਲ ਵਰਕਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਨ੍ਹਾਂ ਮੰਗਾਂ ਲਈ ਧਰਨਾ ਅਤੇ ਬੱਸ ਜਾਮ ਜਾਰੀ ਰਿਹਾ। ਇਸ ਦੌਰਾਨ ਦੂਰ-ਦੁਰਾਡੇ ਥਾਵਾਂ ‘ਤੇ ਜਾਣ ਵਾਲੇ ਯਾਤਰੀ ਬੱਸ ਸਟੈਂਡ ਦੇ ਅੰਦਰ ਪ੍ਰੇਸ਼ਾਨ ਨਜ਼ਰ ਆਏ।

