ਪਿੰਡ ਟਾਹਲੀ ਸਾਹਿਬ ਵਿਖੇ ਬੀਬੀ ਗਨੀਵ ਕੌਰ ਨੂੰ ਸਨਮਾਨਿਤ ਕਰਦੇ ਹੋਏ ਭਗਵੰਤ ਸਿੰਘ ਸਿਆਲਕਾ, ਰਣਜੀਤ ਸਿੰਘ ਰਾਣਾ, ਸੁਭਾਸ਼ ਸੋਂਧੀ, ਭੁਪਿੰਦਰ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਆਦਿ ਹਾਜਰ ਸਨ।

अन्य खबर

Punjab News Point : ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬੀਬੀ ਗਨੀਵ ਕੌਰ ਜੀ ਨੂੰ ਪਿੰਡ ਹਲਕਾ ਮਜੀਠਾ ਵਿਚ ਆਉਣ ਤੇ ਵੱਡੀ ਗਿਣਤੀ ਵਿੱਚ ਲੋਕਾਂ ਫੁੱਲਾਂ ਦੇ ਹਾਰਾਂ ਨਾਲ ਭਰਵਾਂ ਸਵਾਗਤ ਕੀਤਾ।ਇਸ ਮੌਕੇ ਬੀਬੀ ਗਨੀਵ ਕੌਰ ਨੇ ਭਰਵੀ ਮੀਟਿੰਗ ਨੂੰ ਸਬੋਧਨ ਕਰਦਿਆਂ ਕਿਹਾ ਕਿ ਹਲਕਾ ਮਜੀਠਾ ਦੇ ਲੋਕ ਮੇਰੇ ਪਰਿਵਾਰ ਦੇ ਮੈਬਰ ਹਨ ਜਿਨ੍ਹਾਂ ਨੇ ਮੇਰੇ ਧਰਮ ਪਤੀ ਬਿਕਰਮਜੀਤ ਸਿੰਘ ਮਜੀਠੀਆਂ ਨੂੰ ਹਰ ਵਾਰ ਵੱਡੀ ਗਿਣਤੀ ਵਿਚ ਜਿੱਤਾ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਉੱਥੇ ਹੀ ਅੱਜ ਨਵਜੋਤ ਸਿੰਘ ਸਿੱਧੂ ਵਲੋਂ ਵੰਗਾਰਨ ਤੇ ਹਲਕਾ ਪੂਰਬੀ ਤੋਂ ਜਿੱਥੇ ਚੋਣ ਲੜਨ ਦਾ ਫੈਸਲਾ ਕੀਤਾ ਉਥੇ ਮੈਨੂੰ ਤੁਹਾਡੇ ਹਲਕੇ ਦੀ ਸੇਵਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹਲਕਾ ਮਜੀਠਾ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸੇਵਾ ਕਰਨ ਦਾ ਮੌਕਾ ਦਿੱਤਾ। ਮੈਂ ਸ. ਮਜੀਠੀਆ ਵੱਲੋਂ ਹਲਕੇ ਦੇ ਮਿਲੇ ਪਿਆਰ ਨੂੰ ਉਸ ਲੀਹਾਂ ਤੇ ਚਲਾ ਕੇ ਸਰਵਪੱਖੀ ਵਿਕਾਸ ਉਨਤੀ ਕਰਾਂਗੀ। ਇਹ ਮੀਟਿੰਗ ਸ. ਭੁਪਿੰਦਰ ਸਿੰਘ ਸਾਬਕਾ ਸਰਪੰਚ ਟਾਹਲੀ ਸਾਹਿਬ ਦੇ ਗ੍ਰਹਿ ਵਿਖੇ ਕੀਤੀ ਗਈ ਜਿੱਥੇ ਸਟੇਜ ਸਕੱਤਰ ਦੀ ਸੇਵਾ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਨਿਭਾਈ ਉਨ੍ਹਾ ਕਿਹਾ ਕਿ ਸ. ਮਜੀਠਾ ਵਲੋਂ ਕੀਤੇ ਕੰਮਾਂ ਨੂੰ ਹਰ ਘਰ ਤੱਕ ਪਹੁੰਚਾ ਕੇ ਬੀਬੀ ਗਨੀਵ ਕੌਰ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਜਿਤਾਵਾ ਗਏ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਭਗਵੰਤ ਸਿੰਘ ਸਿਆਲਕਾ ਨੇ ਬੀਬੀ ਗੁਨੀਵ ਕੌਰ ਨੂੰ ਭਰੋਸਾ ਦਿਵਾਇਆ ਕਿ ਇਕ ਇਕ ਵੋਟ ਅਕਾਲੀ ਦਲ ਨੂੰ ਪਵਾਕੇ ਵਿਧਾਨ ਸਭਾ ਭੇਜਾਗੇ। ਇਸ ਮੌਕੇ ਕੁਲਵਿੰਦਰ ਸਿੰਘ ਧਾਲੀਵਾਲ, ਸੁਭਾਸ਼ ਸੋਂਧੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਮਰੀਕ ਸਿੰਘ ਨੰਬਰਦਾਰ, ਦਲਜੀਤ ਸਿੰਘ ਸਿੱਧਵਾਂ, ਅਜੇਪਾਲ ਸਿੰਘ ਸਿੱਧੂ, ਬਲਵਿੰਦਰ ਸਿੰਘ ਗਿਲ, ਸਤਿੰਦਰ ਸਿੰਘ ਪੀਤਾ, ਤਰਨਜੀਤ ਸਿੰਘ ਗੱਗੂ, ਸੰਦੀਪ ਸਿੰਘ ਫੁੱਲ, ਸਵਰਨ ਲਾਲ ਬਠੂਚੱਕ, ਜੋਗਾ ਸਿੰਘ, ਗੁਰਜੀਤ ਸਿੰਘ, ਸਲਵਿੰਦਰ ਸਿੰਘ, ਦਿਲਬਾਗ ਸਿੰਘ ਬਿੱਟੂ, ਹੀਰਾ ਸਿੰਘ, ਬੀਰਾ ਸਿੰਘ, ਸੂਬੇਦਾਰ ਬਲਵੰਤ ਸਿੰਘ, ਤਰਲੋਕ ਸਿੰਘ, ਪ੍ਰਗਟ ਸਿੰਘ, ਪਾਲ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਲੱਖਾ ਬੱਲ, ਬਿੱਟੂ ਨੰਬਰਦਾਰ, ਸਵਿੰਦਰ ਸਿੰਘ ਫੋਜੀ, ਕੁਲਵੰਤ ਸਿੰਘ ਫੋਜੀ, ਬਾਬਾ ਹਰਬੰਸ ਸਿੰਘ, ਲਾਡੀ ਗੁਲੁਆਨਾ, ਬਚਿੱਤਰ ਸਿੰਘ, ਸਰਬਜੀਤ ਸਿੰਘ ਕਨੇਡਾ, ਅਜੀਤ ਸਿੰਘ, ਆਦਿ ਹਾਜ਼ਰ ਸਨ

Leave a Reply

Your email address will not be published. Required fields are marked *