ਦੋ ਪਾਰਟਨਰਾਂ ਨੇ ਸ਼ਹਿਰ ਵਿਚ 3 ਨਾਜਾਇਜ਼ ਕਲੋਨੀਆਂ ਕੱਟ ਕੇ ਲਗਾਇਆ ਸਰਕਾਰ ਨੂੰ ਮੋਟਾ ਚੂਨਾ

अन्य खबर


ਜਲੰਧਰ (ਪੰਜਾਬ ਨਿਊਜ਼ ਪੁਆਇੰਟ )-ਜਲੰਧਰ ਦੇ ਦੋ ਪਾਰਟਨਰਾਂ ਨੇ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਵਿਚ 3 ਨਾਜਾਇਜ਼ ਕਲੋਨੀਆਂ ਕੱਟ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਹੈ ਉਕਤ ਕਾਲੋਨੀਆਂ PUDA ਦੇ ਅਧੀਨ ਪੈਂਦੀਆਂ ਹਨ ।ਉਕਤ ਤਿੰਨੇ ਹੀ ਕਲੋਨੀਆਂ ਮਾਤਰ 3 ਸਾਲ ਦੇ ਵਿੱਚ ਵਿੱਚ ਕੱਟੀਆਂ ਗਈਆਂ ਹਨ ।


ਜਿਨ੍ਹਾਂ ਕਲੋਨੀਆਂ ਦੀ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਵਿਚ ਇਕ ਕਲੋਨੀ ਜੋ ਕਿ ਪਿੰਡ ਵਡਾਲਾ ਨੇੜੇ ਸ਼ਮਸ਼ਾਨਘਾਟ ਵਿਖੇ ਕੁਝ ਸਮੇਂ ਪਹਿਲਾਂ ਹੀ ਸ਼ੁਰੂ ਕੀਤੀ ਗਈ ਹੈ ਉਸ ਕਲੋਨੀ ਦੇ ਪਲਾਟ ਨਕਸ਼ੇ ਉੱਤੇ ਹੀ ਵੇਚੇ ਜਾ ਰਹੇ ਹਨ ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਨਾਜਾਇਜ਼ ਕਲੋਨੀਆਂ ਦੀਆਂ ਰਜਿਸਟਰੀਆਂ ਬੰਦ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦੋ ਭਾਈਵਾਲ ਕਲੋਨਾਈਜ਼ਰਾਂ ਨੇ ਲੋਕਾਂ ਕੋਲੋਂ ਮੋਟਾ ਬਿਆਨਾ ਲੈ ਲਿਆ ਹੈ ਅਤੇ ਇਸ ਕਲੋਨੀ ਦੇ ਬਹੁਤ ਸਾਰੇ ਪਲਾਟ ਵੇਚੇ ਜਾ ਚੁੱਕੇ ਹਨ ਇਹ ਵੀ ਪਤਾ ਲੱਗਾ ਹੈ ਕਿ ਇਸ ਕਾਲੋਨੀ ਦੇ ਵਿਚ ਜੋ ਛੋਟੀਆਂ ਛੋਟੀਆਂ ਬੁਰਜੀਆਂ ਲਗਾਈਆਂ ਗਈਆਂ ਹਨ ਉਹ ਪਲਾਟਾਂ ਦੀ ਨਿਸ਼ਾਨਦੇਹੀ ਕੀਤੀ ਹੋਈ ਹੈ ।

ਪੰਜਾਬ ਨਿਊਜ਼ ਪੁਆਇੰਟ ਵੱਲੋਂ ਜਦੋਂ ਇਸ ਸੰਬੰਧੀ ਕਲੋਨਾਈਜ਼ਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਹ ਕਾਲੋਨੀ ਅਸੀਂ ਲਈ ਸੀ ਪਰ ਹੁਣ ਅਸੀਂ ਇਸ ਨੂੰ ਵੇਚ ਦੇਣਾ ਹੈ ਇਹ ਜੋ ਬੁਰਜੀਆਂ ਲਗਾਈਆਂ ਗਈਆਂ ਹਨ ਦੋ ਭੈਣਾਂ ਦੇ ਵੱਡੇ ਵੱਡੇ ਪਲਾਂਟ ਹਨ ।


ਇਸੇ ਤਰ੍ਹਾਂ ਇਨ੍ਹਾਂ ਦੋ ਪਾਰਟਨਰਾਂ ਇਕ ਕਾਲੋਨੀ ਪਿੰਡ ਧਨਾਲ ਕਲਾਂ ਬੁੱਧਿਸਟ ਸਕੂਲ ਦੇ ਨਜ਼ਦੀਕ ਵਿਖੇ ਕੱਟੀ ਸੀ ਗਈ ਜਿੱਥੇ PUDA ਵੱਲੋਂ ਇਸ ਕਲੋਨੀ ਤੇ ਕਾਰਵਾਈ ਕਰਦੇ ਹੋਏ ਤਹਿਸ ਨਹਿਸ ਕਰ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਵੀ ਉਕਤ ਦੋਵੇਂ ਸ਼ਾਤਰ ਕਲੋਨਾਈਜ਼ਰਾਂ ਨੇ ਇਸ ਕਲੋਨੀ ਦੇ ਸਾਰੇ ਪਲਾਂਟ ਵੇਚ ਦਿੱਤੇ ਅਤੇ ਵਿਹਲੇ ਹੋ ਗਏ ।ਇਸ ਤੋਂ ਇਲਾਵਾ ਇਨ੍ਹਾਂ ਦੋਵੇਂ ਹਿੱਸੇਦਾਰਾਂ ਨੇ ਪਿੰਡ ਕਲਿਆਣਪੁਰ ਦੇ ਬਾਹਰ ਬਾਹਰ ਇੱਕ ਕਲੋਨੀ ਕੱਟੀ ਸੀ ਜਿਸ ਨੂੰ ਪਿੰਡ ਦੇ ਸਰਪੰਚ ਦੀ ਸਹਾਇਤਾ ਨਾਲ ਭੇਜ ਦਿੱਤਾ ਗਿਆ ਹੈ ਇੱਥੋਂ ਵੀ ਇਨ੍ਹਾਂ ਦੋਵੇਂ ਸ਼ਾਤਰ ਕਲੋਨਾਈਜ਼ਰਾਂ ਨੇ ਲੱਖਾਂ ਰੁਪਿਆ ਬਚਾਇਆ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ ।


ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਸ ਸਮੇਂ ਇਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਇੱਕ ਵੀ ਨਾਜਾਇਜ਼ ਕਾਲੋਨੀ ਨਹੀਂ ਉਸਾਰਨ ਦਿੱਤੀ ਜਾਵੇਗੀ ਅਤੇ ਜਿਸ ਵੀ ਕਲੋਨਾਈਜ਼ਰ ਨੇ ਨਾਜਾਇਜ਼ ਕਲੋਨੀ ਉਸਾਰੀ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਉਕਤ ਕਲੋਨਾਈਜ਼ਰ ਬਿਨਾਂ ਰੋਕ ਟੋਕ ਦੇ ਨਾਜਾਇਜ਼ ਕਲੋਨੀਆਂ ਕੱਟ ਰਹੇ ਹਨ ਅਤੇ ਪੁੱਡਾ ਅਤੇ ਨਗਰ ਨਿਗਮ ਦੇ ਅਧਿਕਾਰੀ ਰਾਮ ਦੀ ਨੀਂਦੇ ਸੁੱਤੇ ਹੋਏ ਹਨ ।

Leave a Reply

Your email address will not be published. Required fields are marked *