ਪੱਛਮੀ ਬੰਗਾਲ ਵਿੱਚ ਟੀਐਮਸੀ ਖ਼ਿਲਾਫ਼ ਭਾਜਪਾ, ਕਾਂਗਰਸ ਅਤੇ ਸੀਪੀਐਮ ਨੇ ਮਿਲਾਇਆ ਹੱਥ

अन्य खबर

Punjab news point : ਕਿਹਾ ਜਾਂਦਾ ਹੈ ਕਿ ਰਾਜਨੀਤੀ ਅਤੇ ਜੰਗ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ। ਜੇਕਰ ਰਾਜਾਂ ਵਿੱਚ ਸਰਕਾਰ ਬਣਾਉਣ ਜਾਂ ਚੋਣਾਂ ਲੜਨ ਲਈ ਗਠਜੋੜ ਦਾ ਸਵਾਲ ਹੋਵੇ ਤਾਂ ਇੱਕ ਦੂਜੇ ਨਾਲ ਸਿਆਸੀ ਦੁਸ਼ਮਣੀ ਰੱਖਣ ਵਾਲੀਆਂ ਪਾਰਟੀਆਂ ਵੀ ਇੱਕੋ ਮੰਚ ’ਤੇ ਆਉਣ ਤੋਂ ਨਹੀਂ ਝਿਜਕਦੀਆਂ। ਅਜਿਹਾ ਹੀ ਨਮੂਨਾ ਪੱਛਮੀ ਬੰਗਾਲ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਤ੍ਰਿਣਮੂਲ ਕਾਂਗਰਸ ਖ਼ਿਲਾਫ਼ ਭਾਜਪਾ, ਕਾਂਗਰਸ ਅਤੇ ਸੀਪੀਐਮ ਨੇ ਹੱਥ ਮਿਲਾ ਲਿਆ ਹੈ। ਇਹ ਸਭ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਣਨ ਵਾਲੇ ਗ੍ਰਾਮ ਪੰਚਾਇਤ ਬੋਰਡ ਵਿੱਚ ਟੀਐਮਸੀ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ ।

ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਵਿੱਚ ਭਾਜਪਾ , ਸੀਪੀਐਮ ਅਤੇ ਕਾਂਗਰਸ ਦੇ ਜੇਤੂਆਂ ਨੇ ਆਪਣੇ ਵਿਚਾਰਧਾਰਕ ਮਤਭੇਦਾਂ ਨੂੰ ਭੁੱਲ ਕੇ ਘੱਟੋ-ਘੱਟ 3 ਗ੍ਰਾਮ ਪੰਚਾਇਤਾਂ ਵਿੱਚ ਬੋਰਡ ਬਣਾਉਣ ਲਈ ਹੱਥ ਮਿਲਾ ਲਿਆ ਹੈ ਤਾਂ ਜੋ ਤ੍ਰਿਣਮੂਲ ਕਾਂਗਰਸ ਨੂੰ ਦੂਰ ਰੱਖਿਆ ਜਾ ਸਕੇ।

ਟਾਈਮਜ਼ ਆਫ਼ ਇੰਡੀਆ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਬੀਜੇਪੀ ਅਤੇ ਸੀਪੀਐਮ ਨੇ ਬੁੱਧਵਾਰ ਨੂੰ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਮਹਿਸ਼ਾਦਲ ਵਿੱਚ ਇੱਕ ਗ੍ਰਾਮ ਪੰਚਾਇਤ ਬੋਰਡ ਦਾ ਗਠਨ ਕੀਤਾ । ਭਾਜਪਾ ਅਤੇ ਟੀਐਮਸੀ ਨੂੰ 18 ਵਿੱਚੋਂ 8-8 ਸੀਟਾਂ ਮਿਲੀਆਂ, ਜਦੋਂ ਕਿ ਸੀਪੀਐਮ ਨੂੰ 2 ਸੀਟਾਂ ਮਿਲੀਆਂ। ਭਾਜਪਾ ਦੀ ਸ਼ੁਭਰਾ ਪਾਂਡਾ ਅਤੇ ਸੀਪੀਐਮ ਦੇ ਪਰੇਸ਼ ਪਾਣਿਗ੍ਰਹੀ ਨੂੰ ਕ੍ਰਮਵਾਰ ਪ੍ਰਧਾਨ ਅਤੇ ਉਪ ਪ੍ਰਧਾਨ ਚੁਣਿਆ ਗਿਆ।

Leave a Reply

Your email address will not be published. Required fields are marked *