ਸ਼ਹੀਦ ਕੇਵਲ ਸਿੰਘ ਦੇ ਪਿੰਡ ਤੋਂ ਕੀਤੀ, ਮੇਰੀ ਮਿੱਟੀ ਮੇਰਾ ਦੇਸ਼, ਦੀ ਹੋਈ ਸ਼ੁਰੂਆਤ : ਰਾਜੇਸ਼ ਬਾਘਾ

Social media पंजाब राजनितिक

Punjab news point, ਜਲੰਧਰ : ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਦੇ ਮੰਡਲ ਪ੍ਰਧਾਨ ਪਤਾਰਾ ਨੇ ਅੱਜ ਮਹਾਂਵੀਰ ਚੱਕਰ ਸ਼ਹੀਦ ਕੇਵਲ ਸਿੰਘ ਜੀ ਦੇ ਜੱਦੀ ਪਿੰਡ ਕੋਟਲੀ ਥਾਂਨਸਿੰਘ ਤੋਂ ਦੇਸ਼ ਦੀ ਮਿੱਟੀ ਨੂੰ ਅਤੇ ਦੇਸ਼ ਦੇ ਵੀਰਾਂ ਨੂੰ ਸਲਾਮ ਕਰਦੇ ਹੋਏ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ। ਜਿਸ ਵਿੱਚ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸਰਕਾਰ ਅਤੇ ਸੂਬਾ ਜਨਰਲ ਸਕੱਤਰ ਭਾਜਪਾ ਪੰਜਾਬ ਰਾਜੇਸ਼ ਬਾਘਾ ਵਿਸ਼ੇਸ਼ ਤੌਰ ‘ਤੇ ਪੁੱਜੇI ਉਹਨਾਂ ਨਾਲ ਇਸ ਮੌਕੇ ਮੈਂਬਰ ਭਾਜਪਾ ਪ੍ਰਦੇਸ਼ ਕਾਰਜਕਾਰਨੀ ਅਰੁਣ ਸ਼ਰਮਾ, ਮੰਡਲ ਪ੍ਰਧਾਨ ਪਤਾਰਾ ਜੋਗੀ ਤਲੱਣ, ਸਕੱਤਰ ਓ.ਬੀ.ਸੀ ਮੋਰਚਾ ਪੰਜਾਬ ਪ੍ਰਸ਼ੋਤਮ ਗੋਗੀ ਵੀ ਹਾਜਰ ਸਨI ਇਸ ਮੌਕੇ ਕਲਸ਼ ਯਾਤਰਾ ਵੀ ਕਢੀ ਗਈ, ਜੋ ਕਿ ਆਜ਼ਾਦੀ ਸੰਗਰਾਮ ਦੇ ਅਣਗਿਣਤ ਨਾਇਕਾਂ ਅਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਪਿੰਡ ਵਿੱਚ ਹੁੰਦੀ ਹੋਈ ਸ਼ਹੀਦ ਕੇਵਲ ਸਿੰਘ ਜੀ ਦੇ ਸਮਾਰਕ ‘ਤੇ ਪੁੱਜ ਕੇ ਸਮਾਪਤ ਹੋਈ। ਇਸ ਮੌਕੇ ਜੋਗੀ ਤੱਲ੍ਹਣ ਨੇ ਕਿਹਾ ਕਿ ਮੇਰੀ ਮਿੱਟੀ ਮੇਰਾ ਦੇਸ਼ ਪਤਾਰਾ ਸਰਕਲ ਦੇ ਹਰੇਕ ਪਿੰਡ ਵਿਚੋਂ ਮਿੱਟੀ ਦੇ ਕਲਸ਼ ਇਕੱਠੇ ਕੀਤੇ ਜਾਣਗੇ।

ਰਾਜੇਸ਼ ਬਾਘਾ ਨੇ ਇਸ ਮੌਕੇ ਕਿਹਾ ਕਿ ਇਹ ਮਿੱਟੀ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਨਾਲ ਦਿੱਲੀ ਵਿੱਚ ਬਣ ਰਹੀ ਅੰਮ੍ਰਿਤ ਵਾਟਿਕਾ ਡੀ ਉਸਾਰੀ ਲਈ ਭੇਜੀ ਜਾਏਗੀ। ਇਸ ਮੌਕੇ ਮਨਜੀਤ ਸਿੰਘ ਬਿੱਲਾ, ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਡਾ ਭੁਪਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਐਸ ਸੀ ਮੋਰਚਾ ਡਾ ਜਸਵੀਰ ਕਲੇਰ, ਇੰਦਰਜੀਤ ਮਿੰਟੂ, ਬਲਵੀਰ ਲਾਲ, ਹੁਸਨ ਲਾਲ, ਪਿਆਰਾ ਸਿੰਘ, ਵਿਨੋਦ ਕੁਮਾਰ, ਪਲਵਿੰਦਰ ਕੁਮਾਰ, ਕਮਲਪ੍ਰੀਤ ਸਿੰਘ, ਜਸਪਾਲ, ਨਰੇਸ਼ ਕੁਮਾਰ ਹੀਰ, ਜਗਦੀਸ਼ ਕੁਮਾਰ, ਸਤਨਾਮ ਸਿੰਘ ਆਦਿ ਸਮੇਤ ਕਈ ਆਗੂ ਅਤੇ ਵਰਕਰ ਹਾਜਰ ਸਨ।

Leave a Reply

Your email address will not be published. Required fields are marked *