ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਤੀਜਾ ਸੋਨ ਤਗਮਾ, ਘੋੜ ਸਵਾਰ ਟੀਮ ਨੇ 41 ਸਾਲਾਂ ਬਾਅਦ ਕੀਤਾ ਚਮਤਕਾਰ

Breaking news Social media खेलकूद मनोरंजन

Punjab news point : ਭਾਰਤ ਨੇ ਮੰਗਲਵਾਰ ਨੂੰ ਏਸ਼ੀਆਈ ਖੇਡਾਂ 2023 ਵਿੱਚ ਆਪਣਾ ਤੀਜਾ ਸੋਨ ਤਮਗਾ ਜਿੱਤਿਆ। ਘੋੜ ਸਵਾਰੀ ਟੀਮ ਨੇ 41 ਸਾਲਾਂ ਬਾਅਦ ਇਸ ਖੇਡ ਵਿੱਚ ਸੋਨ ਤਮਗਾ ਜਿੱਤਿਆ। ਭਾਰਤੀ ਤਰਫੋਂ ਸੁਦੀਪਤੀ ਹਜੇਲਾ, ਦਿਵਯਕ੍ਰਿਤੀ ਸਿੰਘ, ਹਿਰਦੇ ਛੇੜਾ ਅਤੇ ਅਨੁਸ਼ ਅਗਰਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ। 1982 ਦੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਘੋੜ ਸਵਾਰੀ ਵਿੱਚ ਤਮਗਾ ਜਿੱਤਿਆ ਸੀ। ਏਸ਼ੀਆਈ ਖੇਡਾਂ ਵਿੱਚ ਹੁਣ ਤੱਕ ਭਾਰਤ ਨੇ 14 ਤਗਮੇ ਜਿੱਤੇ ਹਨ। 3 ਸੋਨੇ ਤੋਂ ਇਲਾਵਾ ਇਸ ਵਿੱਚ 4 ਚਾਂਦੀ ਅਤੇ 7 ਕਾਂਸੀ ਦੇ ਤਗਮੇ ਸ਼ਾਮਲ ਹਨ।

Leave a Reply

Your email address will not be published. Required fields are marked *