ਭਾਰਤੀਯ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦੇ ਸਰਕਲ ਪਤਾਰਾ ਦੀ ਵਿਸ਼ੇਸ਼ ਮੀਟਿੰਗ ਪਿੰਡ ਕੰਗਣੀਵਾਲ ਵਿਖੇ ਸਰਕਲ ਪ੍ਰਧਾਨ ਰਾਜ ਕੁਮਾਰ ਜੋਗੀ ਦੀ ਪ੍ਰਧਾਨਗੀ ਹੇਠ ਹੋਈ

Social media दुनिया देश

Punjab news point : ਭਾਰਤੀਯ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦੇ ਸਰਕਲ ਪਤਾਰਾ ਦੀ ਵਿਸ਼ੇਸ਼ ਮੀਟਿੰਗ ਪਿੰਡ ਕੰਗਣੀਵਾਲ ਵਿਖੇ ਸਰਕਲ ਪ੍ਰਧਾਨ ਰਾਜ ਕੁਮਾਰ ਜੋਗੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਗੋਪਾਲ ਕ੍ਰਿਸ਼ਨ ਜੀ ਦਾ ਸਿਰਪਾਉ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੋਪਾਲ ਕ੍ਰਿਸ਼ਨ ਜੀ ਨੇ ਮੀਟਿੰਗ ਵਿੱਚ ਮੌਜੂਦ ਪਾਰਟੀ ਵਰਕਰਾਂ ਨੂੰ ਭਾਜਪਾ ਵੱਲੋਂ ਚਲਾਈ ਜਾ ਰਹੀ ਬੂਥ ਸਸ਼ਕਤੀਕਰਨ ਮੁਹਿੰਮ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਰਕਲ ਦੇ ਹਰੇਕ ਬੂਥ ਤੇ 11 ਮੈਂਬਰੀ ਬੂਥ ਕਮੇਟੀ ਦਾ ਗੱਠਨ ਕੀਤਾ ਜਾਵੇ। ਤਾਂ ਜੋ ਭਾਜਪਾ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ। ਇਸ ਮੌਕੇ ਸ੍ਰੀ ਮਨਜੀਤ ਬਾਲੀ, ਸ਼੍ਰੀ ਅਰੁਣ ਸ਼ਰਮਾ ਦੋਵੇਂ ਭਾਜਪਾ ਕਾਰਜਕਾਰਨੀ ਮੈਂਬਰ ਪੰਜਾਬ, ਡਾ਼ ਭੁਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ, ਸੰਦੀਪ ਵਰਮਾਂ ਜ਼ਿਲ੍ਹਾ ਜਨਰਲ ਸਕੱਤਰ, ਹੁਸਨ ਲਾਲ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ ਮੋਰਚਾ, ਇੰਦਰਜੀਤ ਕਲੇਰ, ਪਿਆਰਾ ਸਿੰਘ, ਬਲਵੀਰ ਲਾਲ, ਵਿਨੋਦ ਕੁਮਾਰ, ਗੁਰਜੀਤ ਬਾਘਾ, ਸ਼ਾਂਤੀ ਸਾਗਰ, ਵਿਜੈ ਸ਼ਰਮਾ, ਰਾਘਵ ਸ਼ਰਮਾ, ਕਰੋੜੀ ਮੱਲ, ਜਸਪਾਲ, ਅਮਰਜੀਤ ਗੁੱਗੂ, ਸ਼ੁੱਭਮ ਸ਼ਰਮਾ, ਹਰਦੀਪ ਜੱਸੀ, ਰਾਮ ਮੂਰਤੀ ਰੋਸ਼ਨ ਲਾਲ, ਲਸ਼ਮਣ ਦਾਸ, ਰਣਜੋਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *