ਮਨਜੀਤ ਬਾਲੀ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਹੋਏ ਨਤਮਸਤਕ, ਮਹੱਤਵਪੂਰਨ ਵਿਸ਼ਿਆਂ ਤੇ ਕੀਤੀ ਚਰਚਾ

जालंधर राजनितिक

Punjab news point ; ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਦੇ ਅਧੀਨ ਚੱਲ ਰਹੀ ਡਾ. ਅੰਬੇਡਕਰ ਫਾਊਂਡੇਸ਼ਨ ਦੇ ਮੈਂਬਰ ਅਤੇ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ ਨੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦਾ ਦੌਰਾ ਕੀਤਾ ਅਤੇ ਅਸ਼ੀਰਵਾਦ ਲਿਆ। ਇਸ ਦੌਰਾਨ ਸੰਸਥਾਨ ਦੇ ਸੰਚਾਲਕ ਸਵਾਮੀ ਪਰਮਾਨੰਦ ਅਤੇ ਸਵਾਮੀ ਗਿਰਦਰਾਨੰਦ ਅਤੇ ਸੰਸਥਾਨ ਦੇ ਪ੍ਰਚਾਰਕ ਸ੍ਰੀ ਰਾਮ ਨਿਵਾਸ ਨਾਲ ਕਈ ਵਿਸ਼ਿਆਂ ਤੇ ਗੱਲਬਾਤ ਕੀਤੀ ਅਤੇ ਸੰਸਥਾਨ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਬਾਲੀ ਨੇ ਉਨ੍ਹਾਂ ਨਾਲ ਕੇਂਦਰ ਸਰਕਾਰ ਵੱਲੋਂ ਡਾ. ਅੰਬੇਡਕਰ ਫਾਊਂਡੇਸ਼ਨ ਦੇ ਜ਼ਰੀਏ ਅਨੁਸੂਚਿਤ ਜਾਤੀ ਦੇ ਗ਼ਰੀਬ ਲੋੜਵੰਦ ਲੋਕਾਂ ਵਾਸਤੇ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਵਾਰੇ ਵੀ ਚਰਚਾ ਕੀਤੀ। ਸੰਸਥਾਨ ਦੇ ਇਨ੍ਹਾਂ ਆਗੂਆਂ ਨੇ ਬਾਲੀ ਵਲੋਂ ਸਮਾਜ ਦੀ ਬਿਹਤਰੀ ਲਈ ਕੀਤੀਆ ਜਾ ਰਹੀਆ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵਲੋਂ ਹੋਰ ਵੱਧ ਤੋਂ ਵੱਧ ਲੋਕ ਸੇਵਾ ਕਰਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸੰਸਥਾਨ ਜਲਦ ਹੀ ਉਨ੍ਹਾਂ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੈਮੀਨਾਰ ਕਰਵਾਗਾ। ਇਸ ਦੌਰਾਨ ਬਾਲੀ ਨੇ ਕਿਹਾ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਕੀਤੇ ਜਾ ਰਹੇ ਨਿਰਸਵਾਰਥ ਕਾਰਜਾਂ ਕਾਰਨ ਲੋਕਾਂ ਵਿੱਚ ਧਾਰਮਿਕ ਆਸਥਾ ਵਧੀ ਹੈ। ਬਾਲੀ ਨੇ ਇਹ ਵੀ ਕਿਹਾ ਕਿ ਸੰਸਥਾਨ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋ ਬਾਹਰ ਕੱਢਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਉਨਾਂ ਨਾਲ ਸੰਸਥਾਨ ਦੇ ਸੇਵਾਦਾਰ ਕੁਲਵਿੰਦਰ ਚਾਹਲ ਪੰਚ, ਹਰਦੀਪ ਕੁਮਾਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *