ਕਿਸਾਨ ਅੰਦੋਲਨ ਦੌਰਾਨ ਬਾਰਡਰ ’ਤੇ ਤਾਇਨਾਤ ਸਬ ਇੰਸਪੈਕਟਰ ਦੀ ਮੌਤ

पंजाब राजनितिक

Punjab news point : ਕਿਸਾਨ ਅੰਦੋਲਨ ਦੌਰਾਨ ਟੋਹਾਣਾ ਬਾਰਡਰ ’ਤੇ ਤਾਇਨਾਤ ਇੱਕ ਹੋਰ ਪੁਲਿਸ ਅਫਸਰ ਦੀ ਮੌਤ ਹੋ ਗਈ ਹੈ। ਐਸਆਈ ਵਿਜੇ ਕੁਮਾਰ ਦੀ ਦੇਰ ਸ਼ਾਮ ਮੌਤ ਹੋ ਗਈ। ਕਿਸਾਨ ਅੰਦੋਲਨ ਦੌਰਾਨ ਟੋਹਾਣਾ ਬਾਰਡਰ ਅਤੇ ਆਸ-ਪਾਸ ਦੇ ਇਲਾਕਿਆਂ ‘ਤੇ ਉਨ੍ਹਾਂ ਦੀ ਡਿਊਟੀ ਲਗਾਈ ਗਈ ਸੀ।ਡਿਊਟੀ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ, ਹਰਿਆਣਾ ਪੁਲਿਸ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ। ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਦੇ ਤੀਜੇ ਪੁਲਿਸ ਅਧਿਕਾਰੀ ਦੀ ਮੌਤ ਸਾਡੇ ਲਈ ਬਹੁਤ ਦੁਖਦਾਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਦੌਰਾਨ ਸਬ ਇੰਸਪੈਕਟਰ ਵਿਜੇ ਕੁਮਾਰ ਦੀ ਡਿਊਟੀ ਟੋਹਾਣਾ ਬਾਰਡਰ ’ਤੇ ਲਗਾਈ ਗਈ ਸੀ। ਉਹ 40 ਸਾਲਾਂ ਦੇ ਸੀ ਅਤੇ ਇਸ ਸਮੇਂ ਹਰਿਆਣਾ ਇਨਫੋਰਸਮੈਂਟ ਬਿਊਰੋ ਚੌਕੀ, ਨੂਹ ਵਿਖੇ ਤਾਇਨਾਤ ਸੀ।ਜ਼ਿਕਰਯੋਗ ਹੈ ਕਿ 16 ਫਰਵਰੀ ਨੂੰ ਸ਼ੰਭੂ ਬਾਰਡਰ ‘ਤੇ ਤਾਇਨਾਤ ਜੀਆਰਪੀ ਸਬ-ਇੰਸਪੈਕਟਰ ਹੀਰਾਲਾਲ ਦੀ ਵੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ 20 ਫਰਵਰੀ ਨੂੰ ਅੰਬਾਲਾ ‘ਚ ਇਸੇ ਬਾਰਡਰ ‘ਤੇ ਡਿਊਟੀ ਦੌਰਾਨ ਈਐੱਸਆਈ ਕੌਸ਼ਲ ਕੁਮਾਰ ਦੀ ਮੌਤ ਹੋ ਗਈ ਸੀ।

Leave a Reply

Your email address will not be published. Required fields are marked *