ਗੋਤ ਜੱਸਲ ਜਠੇਰਿਆਂ ਦਾ ਸਲਾਨਾ ਜੋੜ ਮੇਲਾ 19 ਮਈ 2024 ਨੂੰ ਪਿੰਡ ਬਸ਼ੇਸ਼ਰਪੁਰ ਡਾਕਖਾਨਾ ਲਾਂਬੜਾ, ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ :- ਸਮੂਹ ਨਗਰ ਪੰਚਾਇਤ

जालंधर धार्मिक

Punjab news point : ਪਿੰਡ ਬਸ਼ੇਸ਼ਰਪੁਰ ਡਾਕਖਾਨਾ ਲਾਂਬੜਾ, ਜ਼ਿਲ੍ਹਾ ਜਲੰਧਰ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਜੱਸਲ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਜੇਠ ਮਹੀਨੇ ਦੇ ਜੇਠੇ ਐਤਵਾਰ ਨੂੰ 19 ਮਈ 2024 ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਜੱਸਲ ਵੈਲਫੇਅਰ ਸੁਸਾਇਟੀ ਵੱਲੋਂ ਗੱਲਬਾਤ ਦੌਰਾਨ ਦੱਸਿਆ ਕਿ ਸਟੇਜ਼ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚਲਾਈ ਜਾਵੇਗੀ। ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਜੱਸਲ ਜਠੇਰਿਆਂ ਦਾ ਸਲਾਨਾ ਜੋੜ ਮੋਲਾ ਪਿੰਡ ਬਸ਼ੇਸ਼ਰਪੁਰ ਡਾਕਖਾਨਾ ਲਾਂਬੜਾ, ਜਿਲ੍ਹਾ ਜਲੰਧਰ ਵਿਖੇ ਜੱਸਲ ਵੈਲਫੇਅਰ ਸੁਸਾਇਟੀ ਵਲੋਂ 19 ਮਈ 2024 ਨੂੰ 34ਵਾਂ ਭਾਰੀ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸੰਗਤਾਂ ਦੇਸ਼-ਵਿਦੇਸ਼ ਤੋਂ ਆ ਕੇ ਤਨ, ਮਨ ਅਤੇ ਧੰਨ ਨਾਲ ਸੇਵਾ ਕਰਦੀਆਂ ਹਨ ਅਤੇ ਅਪਣੇ ਜੀਵਨ ਨੂੰ ਸਫ਼ਲ ਬਣਾਉਂਦੀਆਂ ਹਨ। ਜੱਸਲ ਜਠੇਰਿਆਂ ਦੇ ਪਵਿੱਤਰ ਅਸਥਾਨ ਲਈ ਆਪਣੀ ਨੇਕ ਕਮਾਈ ਵਿੱਚੋਂ ਦਾਨ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਮੇਲੇ ਵਿੱਚ ਉਘੇ ਕਲਾਕਾਰ ਜਿਵੇਂ ਅਵਤਾਰ ਸਿੰਘ ਚੰਨ, ਰਾਜ ਜੱਸਲ, ਬਸ਼ੇਸ਼ਰਪੁਰ ਵਾਲੇ, ਜਸਪ੍ਰੀਤ ਕੰਗ ਸਾਹਬ ਵਾਲੇ ਹਾਜਰੀ ਲਗਾਉਣਗੇ । ਜੱਸਲ ਪਰਿਵਾਰ ਦੀ ਸਾਧ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੂਹ ਪਰਿਵਾਰ ਸਮੇਤ ਦਰਬਾਰ ਵਿੱਚ ਪਹੁੰਚ ਕੇ ਮੇਲੇ ਵਿਚ ਪਹੁੰਚ ਕਿ ਮੇਲੇ ਦੀ ਰੌਣਕ ਨੂੰ ਵਧਾਓ। ਸਮੂਹ ਪਰਿਵਾਰ ਸਮੇਤ ਦਰਬਾਰ ਵਿੱਚ ਪਹੁੰਚ ਕੇ ਆਪ ਵੱਡੇ ਵਡੇਰਿਆਂ ਦੀ ਸੇਵਾ ਕਰੋ ਜੀ ਅਤੇ ਆਪਣੇ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਕਰਕੇ ਅਪਣਾ ਜੀਵਨ ਸਫਲਾ ਕਰੋ ਜੀ ।ਵਲੋ ਸਮੂਹ ਨਗਰ ਪੰਚਾਇਤ ਅਤੇ ਐਨ ਆਰ ਆਈ ਪਰਿਵਾਰ।

Leave a Reply

Your email address will not be published. Required fields are marked *