ਅੱਜ ਇੱਕ ਬੈਠਕ ਆਦਮਪੁਰ ਵਿਧਾਨ ਸਭਾ ਦੇ ਮੰਡਲ ਪਤਾਰਾ ਵਿੱਚ ਪੈਂਦੇ ਪਿੰਡ ਨਰੰਗਪੁਰ ਵਿਚ ਸ.ਅਵਤਾਰ ਸਿੰਘ ਦਿਓਲ ਜਿਲ੍ਹਾ ਭਾਜਪਾ ਪ੍ਰਵਕਤਾ ਜੀ ਦੇ ਗ੍ਰਹਿ ਵਿਖੇ ਹੋਈ

राजनितिक

Punjab news point : ਅੱਜ ਇੱਕ ਬੈਠਕ ਆਦਮਪੁਰ ਵਿਧਾਨ ਸਭਾ ਦੇ ਮੰਡਲ ਪਤਾਰਾ ਵਿੱਚ ਪੈਂਦੇ ਪਿੰਡ ਨਰੰਗਪੁਰ ਵਿਚ ਸ.ਅਵਤਾਰ ਸਿੰਘ ਦਿਓਲ ਜਿਲ੍ਹਾ ਭਾਜਪਾ ਪ੍ਰਵਕਤਾ ਜੀ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਕੁਲਵਿੰਦਰ ਕੌਰ ਭੋਜੋਵਾਲ ਨੂੰ ਮਹਿਲਾ ਮੋਰਚਾ ਮੰਡਲ ਦੀ ਪ੍ਰਧਾਨ ਨਿਯੁੱਕਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਵਾਰ ਨੇ ਪਾਰਟੀ ਸਰੋਪਾ ਪਾ ਕੇ ਜਿੰਮੇਵਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਪ੍ਰਭਾਰੀ ਸ੍ਰੀ ਸੰਜੀਵ ਮਿਨਹਾਸ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਬੈਠਕ ਦੌਰਾਨ ਅਰੁਣ ਸ਼ਰਮਾ , ਮਨਜੀਤ ਬਾਲੀ ਦੋਵੇਂ ਮੈਂਬਰ ਪ੍ਰਦੇਸ਼ ਕਾਰਜਕਾਰਨੀ ਪੰਜਾਬ , ਪ੍ਰਸੋਤਮ ਗੋਗੀ , ਮਨਮੀਤ ਸਿੰਘ ਵਿੱਕੀ ਕ੍ਰਿਸ਼ਨ ਕੁਮਾਰ ਸ਼ਰਮਾ , ਸੰਦੀਪ ਵਰਮਾ ਤਿੰਨੋ ਜ਼ਿਲ੍ਹਾ ਮਹਾ ਮੰਤਰੀ ਅਤੇ ਮਹਿਲਾ ਮੋਰਚਾ ਪ੍ਰਧਾਨ ਨਿਧੀ ਤਿਵਾੜੀ, ਸ. ਮਨਜੀਤ ਸਿੰਘ ਬਿੱਲਾ ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਕੁਲਵਿੰਦਰ ਕਿੰਦਾ ਜਿਲ੍ਹਾ ਪ੍ਰਧਾਨ ਐਸ.ਸੀ ਮੋਰਚਾ, ਵਿਸ਼ਾਲ ਗੁਪਤਾ, ਅਸੋਕ ਗੁਪਤਾ ਦੋਵੇਂ ਜਿਲ੍ਹਾ ਮੀਤ ਪ੍ਰਧਾਨ ਤੋਂ ਇਲਾਵਾ ਮੰਡਲ ਆਦਮਪੁਰ ਪ੍ਰਧਾਨ ਬਿਕਰਮ ਸਿੰਘ ਵਿੱਕੀ, ਕਠਾਰ ਪ੍ਰਧਾਨ ਪਲਵਿੰਦਰ ਕੁਮਾਰ , ਭੋਗਪੁਰ ਪ੍ਰਧਾਨ ਸਰਬਜੀਤ ਸਿੰਘ ਗਿੱਲ ਅਤੇ ਅਲਾਵਲਪੁਰ ਪ੍ਰਧਾਨ ਜੰਗ ਬਹਾਦਰ, ਪਰਮਜੀਤ ਬਾਘਾ ਜਿਲ੍ਹਾ ਮੀਤ ਪ੍ਰਧਾਨ ਐਸ.ਸੀ ਮੋਰਚਾ, ਸੁਰਿੰਦਰ ਕੁਮਾਰ, ਰਾਣਾ , ਹਰਦੀਪ ਜੱਸੀ, ਲਵਲੀ ਕੁਮਾਰ, ਲੱਭਾ ਨਰੰਗਪੁਰ ਆਦਿ ਸਾਥੀ ਮੌਜੂਦ ਸਨ ਅਖੀਰ ਪਤਾਰਾ ਮੰਡਲ ਪ੍ਰਧਾਨ ਰਾਜ ਕੁਮਾਰ ਜੋਗੀ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *